ਚੰਡੀਗੜ੍ਹ . ਪੰਜਾਬ ਵਿਚ 21 ਸਤੰਬਰ ਨੂੰ ਸਕੂਲ ਖੋਲ੍ਹਣ ਵਾਲਾ ਵਹਿਮ ਦੂਰ ਹੋ ਗਿਆ ਹੈ। ਪੰਜਾਬ ਸਰਕਾਰ ਨੇ ਅੱਜ ਅਨਲੌਕ-4 ਦੀਆਂ ਗਾਈਡਲਾਇਨਜ਼ ਜਾਰੀਆਂ ਕੀਤੀਆਂ ਹਨ। ਇਹ ਗਾਈਡਲਾਈਨਜ਼ 21 ਸਤੰਬਰ ਨੂੰ ਲਾਗੂ ਹੋਣਗੀਆਂ। ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਕੂਲ, ਕਾਲਜ 30 ਸਤੰਬਰ ਤੱਕ ਬੰਦ ਰੱਖਣ ਦਾ ਨਿਰਣਾ ਲਿਆ ਹੈ। ਸਰਕਾਰ ਦੀਆਂ ਗਾਈਡਲਾਈਨਜ਼ ਵਿਚ ਲਿਖਿਆ ਹੈ ਕਿ ਸਕੂਲ ਨਾ ਖੁੱਲ੍ਹਣ ਤੱਕ ਆਨਲਾਈਨਜ਼ ਕਲਾਸਾਂ ਜਾਰੀ ਰਹਿਣਗੀਆਂ। ਸਕੂਲ ਵਿਚ 50 ਫੀਸਦੀ ਸਟਾਫ ਬੁਲਾਇਆ ਜਾ ਸਕਦਾ ਹੈ। ਨਵੀਆਂ ਗਾਈਡਲਾਈਨਜ਼ ਵਿਚ ਓਪਨ ਏਅਰ ਥਿਏਟਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਕੋਰੋਨਾ ਨੂੰ ਦੇਖਦਿਆ ਫਿਲਹਾਲ ਸਿਨੇਮਾ ਹਾਲ, ਸਵਿਮਿੰਗ ਪੂਲ ਮਨੋਰੰਜਨ ਪਾਰਕ ਆਦਿ ਬੰਦ ਰਹਿਣਗੇ।