<p><strong>ਸ੍ਰੀ ਮੁਕਤਸਰ ਸਾਹਿਬ&comma; 1 ਅਕਤੂਬਰ &vert;<&sol;strong> ਪੰਜਾਬ &&num;8216&semi;ਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਸਿਖਰਾਂ &&num;8216&semi;ਤੇ ਹੈ। ਹਰ ਉਮੀਦਵਾਰ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਕਈ ਥਾਵਾਂ &&num;8216&semi;ਤੇ ਚੋਣ ਪ੍ਰਚਾਰ ਦੌਰਾਨ ਕੀਤੇ ਜਾ ਰਹੇ ਵਾਅਦਿਆਂ ਅਤੇ ਕੁਝ ਥਾਵਾਂ &&num;8216&semi;ਤੇ 2 ਕਰੋੜ ਰੁਪਏ ਤੱਕ ਦੀਆਂ ਬੋਲੀ ਲਗਾਉਣ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ&comma; ਜਿਸ ਵਿਚ ਆਪਣੇ ਆਪ ਨੂੰ ਸਰਪੰਚੀ ਦਾ ਉਮੀਦਵਾਰ ਦੱਸ ਰਿਹਾ ਇੱਕ ਵਿਅਕਤੀ ਪਿੰਡ ਵਾਸੀਆਂ ਲਈ ਵੱਡੇ-ਵੱਡੇ ਐਲਾਨ ਕਰ ਰਿਹਾ ਹੈ।<&sol;p>&NewLine;<p>ਵਾਇਰਲ ਵੀਡੀਓ &&num;8216&semi;ਚ ਉਮੀਦਵਾਰ ਪਿੰਡ ਦੀਆਂ ਔਰਤਾਂ ਨੂੰ ਵਾਅਦਾ ਕਰ ਰਿਹਾ ਹੈ ਕਿ ਜਿਸ ਦਿਨ ਉਹ ਵੋਟ ਪਾਉਣ ਲਈ ਆਉਣਗੀਆਂ ਉਹ ਔਰਤਾਂ ਨੂੰ 1100 ਰੁਪਏ ਦੇਵੇਗਾ। ਇਸ ਤੋਂ ਇਲਾਵਾ ਸਰਦੀਆਂ ਲਈ 1 ਡਬਲ ਬੈੱਡ ਦਾ ਕੰਬਲ ਅਤੇ ਸੂਟ ਵੀ ਦਿੱਤਾ ਜਾਵੇਗਾ। ਉਸ ਨੇ ਪਿੰਡ ਵਾਸੀਆਂ ਨਾਲ ਵਾਅਦਾ ਵੀ ਕੀਤਾ ਕਿ ਜੇਕਰ ਉਹ ਸਰਪੰਚ ਬਣਿਆ ਤਾਂ 20 ਕਿਲੇ ਜ਼ਮੀਨ ਨਹਿਰ ਵਾਲਿਆਂ ਨੂੰ ਦੇਵੇਗਾ। ਉਹ ਇਨ੍ਹਾਂ ਵਾਅਦਿਆਂ ਨੂੰ ਅਸ਼ਟਾਮ ਪੇਪਰ &&num;8216&semi;ਤੇ ਲਿਖਣ ਲਈ ਵੀ ਤਿਆਰ ਹੈ।<&sol;p>&NewLine;<p>ਇੰਨਾ ਹੀ ਨਹੀਂ ਵਾਇਰਲ ਵੀਡੀਓ &&num;8216&semi;ਚ ਉਮੀਦਵਾਰ ਸਕੂਲੀ ਬੱਚਿਆਂ ਨੂੰ ਵਰਦੀਆਂ ਦੇਣ ਦਾ ਐਲਾਨ ਵੀ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਨਹਿਰ ਦੇ ਕੰਢੇ ਰਹਿੰਦੇ ਪਿੰਡਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲ ਜਾਣ ਲਈ ਆਟੋ ਜਾਂ ਵੈਨ ਦੀ ਵਿਸ਼ੇਸ਼ ਸਹੂਲਤ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ। ਉਕਤ ਵਿਅਕਤੀ ਦੇ ਹਰ ਐਲਾਨ &&num;8216&semi;ਤੇ ਪਿੰਡ ਵਾਸੀਆਂ ਦੀਆਂ ਤਾੜੀਆਂ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਇਹ ਵੀਡੀਓ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਦੱਸੀ ਜਾ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;