<p><strong> à¨œà¨²à©°à¨§à¨°&comma; 3 ਦਸੰਬਰ &vert;<&sol;strong> ਭੋਗਪੁਰ ਦੇ ਪਿੰਡ ਕਾਲਾ ਬੱਕਰਾ ਵਿਚ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਸਰਪੰਚ ਨੇ ਆਪਣੇ ਵਿਰੋਧੀ ਨੂੰ ਗੋਲੀ ਮਾਰ ਦਿੱਤੀ। ਘਟਨਾ &&num;8216&semi;ਚ ਵਿਅਕਤੀ ਦੀ ਛਾਤੀ &&num;8216&semi;ਤੇ ਗੋਲੀ ਲੱਗੀ ਹੈ&comma; ਜਿਸ ਦੀ ਹਾਲਤ ਫਿਲਹਾਲ ਸਥਿਰ ਹੈ। ਜ਼ਖਮੀ ਵਿਅਕਤੀ ਦਾ ਜਲੰਧਰ ਪਠਾਨਕੋਟ ਹਾਈਵੇ &&num;8216&semi;ਤੇ ਸਥਿਤ ਇਕ ਨਿੱਜੀ ਹਸਪਤਾਲ &&num;8216&semi;ਚ ਇਲਾਜ ਚੱਲ ਰਿਹਾ ਹੈ।<&sol;p>&NewLine;<p>ਇਸ ਮਾਮਲੇ ਵਿਚ ਥਾਣਾ ਭੋਗਪੁਰ ਦੀ ਪੁਲਿਸ ਨੇ ਦੇਰ ਰਾਤ ਗੋਲੀ ਚਲਾਉਣ ਵਾਲੇ ਕਾਲਾ ਬੱਕਰਾ ਦੇ ਸਰਪੰਚ ਦਵਿੰਦਰ ਸਿੰਘ ਮੈਂਟਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ&comma; ਜਿਸ ਖਿਲਾਫ ਪੁਲਿਸ ਨੇ ਇਰਾਦਾ ਕਤਲ&comma; ਅਸਲਾ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।<&sol;p>&NewLine;<p>ਜਲੰਧਰ ਦਿਹਾਤ ਥਾਣਾ ਆਦਮਪੁਰ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਪਛਾਣ ਤਲਵਿੰਦਰ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਵਜੋਂ ਹੋਈ ਹੈ। ਤਲਵਿੰਦਰ ਦੀ ਸੱਜੇ ਪਾਸੇ ਦੀ ਛਾਤੀ &&num;8216&semi;ਤੇ ਗੋਲੀ ਲੱਗੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਲਾਇਸੈਂਸੀ ਹਥਿਆਰ ਤੇ ਲਾਇਸੈਂਸ ਬਰਾਮਦ ਕੀਤਾ ਗਿਆ। ਜਲਦੀ ਹੀ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ &&num;8216&semi;ਤੇ ਲਿਆ ਜਾਵੇਗਾ।<&sol;p>&NewLine;<p>ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਜ਼ਖ਼ਮੀ ਵਿਅਕਤੀ ਅਤੇ ਸਰਪੰਚ ਦੋਵਾਂ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹਨ। ਜ਼ਖਮੀ ਵਿਅਕਤੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ ਅਤੇ ਜੇਲ ਵੀ ਜਾ ਚੁੱਕਾ ਹੈ। ਦੋਵਾਂ ਦਾ ਕੇਸ ਹਾਈ ਕੋਰਟ ਵਿਚ ਚੱਲ ਰਿਹਾ ਹੈ। ਉਕਤ ਮਾਮਲੇ ਵਿਚ ਮੌਜੂਦਾ ਸਰਪੰਚ ਨੂੰ ਬਰੀ ਕਰ ਦਿੱਤਾ ਗਿਆ ਸੀ। ਨਾਲ ਹੀ&comma; ਜਿਸ ਵਿਅਕਤੀ ਨੂੰ ਗੋਲੀ ਮਾਰੀ ਗਈ ਸੀ&comma; ਉਹ ਚੋਣਾਂ ਵਿਚ ਖੜ੍ਹਾ ਸੀ ਪਰ ਉਸ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ&comma; ਜਿਸ ਕਾਰਨ ਦੋਵਾਂ ਵਿਚਾਲੇ ਖਹਿਬਾਜ਼ੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ।<&sol;p>&NewLine;<p>ਡੀਐਸਪੀ ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਰਾਤ ਨੂੰ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤੇ ਹੰਗਾਮਾ ਹੋ ਗਿਆ। ਰਾਤ ਕਰੀਬ 8&period;30 ਵਜੇ ਦੋਵਾਂ ਵਿਚਾਲੇ ਝਗੜਾ ਹੋ ਗਿਆ&comma; ਜਿਸ ਵਿਚ ਸਰਪੰਚ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਗੋਲੀਆਂ ਚਲਾ ਦਿੱਤੀਆਂ&comma; ਜਿਸ ਵਿਚ ਇੱਕ ਗੋਲੀ ਉਸ ਦੀ ਛਾਤੀ ਵਿੱਚ ਲੱਗੀ।<&sol;p>&NewLine;<p>ਦੋਵਾਂ ਮੁਲਜ਼ਮਾਂ ਦੇ ਘਰ ਨੇੜੇ ਹੀ ਹਨ&comma; ਜਿਸ ਕਾਰਨ ਦੋਵਾਂ ਵਿਚਾਲੇ ਜ਼ੁਬਾਨੀ ਝਗੜਾ ਹੱਥੋਪਾਈ ਅਤੇ ਗੋਲੀਬਾਰੀ ਤੱਕ ਪਹੁੰਚ ਗਿਆ। ਪੁਲਿਸ ਵੱਲੋਂ ਮੁਲਜ਼ਮ ਦਾ ਲਾਇਸੈਂਸ ਰੱਦ ਕਰਨ ਲਈ ਭੇਜਿਆ ਜਾਵੇਗਾ। ਫਿਲਹਾਲ ਦੋਸ਼ੀ ਨੂੰ ਅਦਾਲਤ &&num;8216&semi;ਚ ਪੇਸ਼ ਕਰਕੇ ਰਿਮਾਂਡ &&num;8216&semi;ਤੇ ਲਿਆ ਜਾਵੇਗਾ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;MV24q"> https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ<a href&equals;"https&colon;&sol;&sol;shorturl&period;at&sol;AXVJ9"> https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;