ਹੈਲਥ ਡੈਸਕ। ਵੱਡੇ ਪੱਧਰ ਉਤੇ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਸੈਨੀਟਰੀ ਨੈਪਕਿਨਸ ਨੂੰ ਲੈ ਕੇ ਇਕ ਸਟੱਡੀ ਵਿਚ ਅਹਿਮ ਖੁਲਾਸਾ ਕੀਤਾ ਗਿਆ ਹੈ। ਇਕ ਨਵੇਂ ਅਧਿਅਨ ਵਿਚ ਪਾਇਆ ਗਿਆ ਹੈ ਕਿ ਭਾਰਤ ਵਿਚ ਵੱਡੇ ਪੱਧਰ ਉਤੇ ਸੈਨੇਟਰੀ ਪੈਡਸ ਵਿਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਪਾਏ ਗਏ ਹਨ। ਇਹ ਇਕ ਹੈਰਾਨ ਕਰਨ ਵਾਲਾ ਤੇ ਚਿੰਤਾਜਨਕ ਖੁਲਾਸਾ ਹੈ। ਖਾਸ ਤੌਰ ਉਤੇ ਇਹ ਦੇਖਦੇ ਹੋਏ ਕਿ ਭਾਰਤ ਵਿਚ ਹਰ 4 ਵਿਚੋਂ ਤਿੰਨ ਮਹਿਲਾਵਾਂ ਸੈਨੇਟਰੀ ਪੈਡਸ ਦਾ ਇਸਤੇਮਾਲ ਕਰਦੀਆਂ ਹਨ।
ਇਨਵਾਇਰਮੈਂਟਲ ਐਨਜੀਓ ਟਾਕਸਿਕਸ ਲਿੰਕ ਦੇ ਪ੍ਰੋਗਰਾਮ ਕੋਆਰਡੀਨੇਟਰ ਤੇ ਜਾਂਚਕਰਤਾਵਾਂ ਵਿਚੋਂ ਇਕ ਡਾਕਟਰ ਅਮਿਤ ਨੇ ਕਿਹਾ ਕਿ ਆਮ ਤੌਰ ਉਤੇ ਉਪਲੱਬਧ ਸੈਨੇਟਰੀ ਉਤਪਾਦਾਂ ਵਿਚ ਕਈ ਹਾਨੀਕਾਰਕ ਰਸਾਇਣਾਂ ਦਾ ਮਿਲਣਾ ਹੈਰਾਨ ਕਰਨ ਵਾਲਾ ਹੈ। ਇਸ ਵਿਚ ਕਾਰਸੀਨੋਜੇਨਸ, ਰੀਪ੍ਰੋਡਕਟਿਵ ਟਾਕਸਿਨਸ, ਐਂਡੋ੍ਕਾਈਨ ਡਿਸਰਪਟਰਸ ਤੇ ਐਲਜੈਂਸ ਵਰਗੇ ਜ਼ਹਿਰੀਲੇ ਰਸਾਇਣ ਸ਼ਾਮਲ ਹਨ।

ਸਾਰੇ ਨਮੂਨਿਆਂ ਵਿਚ ਥੈਲੇਟ ਤੇ ਵਾਸ਼ਪਸ਼ੀਲ ਕਾਰਬਨਿਕ ਯੌਗਿਕ ਮਿਲੇ

‘ਅਮਰ ਉਜਾਲਾ’ ਅਨੁਸਾਰ ਐਨਜੀਓ ਵਲੋਂ ਕੀਤੇ ਗਏ ਸਰਵੇ ਨੇ ਪੂਰੇ ਭਾਰਤ ਵਿਚ ਉਪਲੱਬਧ 10 ਬ੍ਰਾਂਡਾਂ ਦੇ ਪੈਡਸ (ਜੈਵਿਕ ਤੇ ਅਕਾਰਬਨਿਕ ਸਣੇ) ਦਾ ਪ੍ਰੀਖਣ ਕੀਤਾ ਤੇ ਸਾਰੇ ਨਮੂਨਿਆਂ ਵਿਚ ਥੈਲੇਟ ਤੇ ਵਾਸ਼ਪਸ਼ੀਲ ਕਾਰਬਨਿਕ ਯੌਗਿਕਾਂ ਦੀ ਮੌਜੂਦਗੀ ਪਾਈ ਗਈ। ਦੋਵਾਂ ਪ੍ਰਦੂਸ਼ਿਕ ਰਸਾਇਣਾਂ ਵਿਚ ਕੈਂਸਰ ਕੋਸ਼ਿਕਾਵਾਂ ਬਣਾਉਣ ਦੀ ਸਮਰੱਥਾ ਹੁੰਦੀ ਹੈ।

ਇਸ ਮਾਮਲੇ ਵਿਚ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸੈਨੇਟਰੀ ਪੈਡਸ ਰਾਹੀਂ ਹਾਨੀਕਾਰਕ ਰਸਾਇਣਾਂ ਦੇ ਸਰੀਰ ਦੁਆਰਾ ਸੋਖਣ ਦੀ ਸੰਭਾਵਨਾ ਬਹੁਤ ਜਿਆਦਾ ਹੁੰਦੀ ਹੈ। ਇਸ ਅਧਿਅਨ ਦਾ ਹਿੱਸਾ ਰਹੀ ਟਾਕਸਿਕਸ ਲਿੰਕ ਦੀ ਪ੍ਰੋਗਰਾਮ ਕੋਆਰਡੀਨੇਟਰ ਡਾ. ਅਕਾਂਕਸ਼ਾ ਮੇਹਰੋਤਰਾ ਨੇ ਕਿਹਾ ਕਿ ਇਕ ਸ਼ਲੇਸ਼ਮਾ ਝਿੱਲੀ ਦੇ ਰੂਪ ਵਿਚ ਯੋਨੀ, ਚਮੜੀ ਦੇ ਮੁਕਾਬਲੇ ਜਿਆਦਾ ਰਸਾਇਣਾਂ ਨੂੰ ਸੋਖ ਲੈਂਦੀ ਹੈ।
ਨਵੀਨਤਮ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 15 ਤੋਂ 24 ਸਾਲ ਦੀਆਂ ਲਗਭਗ 64 ਫੀਸਦੀ ਮਹਿਲਾਵਾਂ ਸੈਨੇਟਰੀ ਪੈਡ ਦੀ ਵਰਤੋਂ ਕਰਦੀਆਂ ਹਨ। ਅਨੁਮਾਨ ਲਗਾਇਆ ਗਿਆ ਹੈ ਕਿ ਜਿਆਦਾ ਖੁਸ਼ਹਾਲ ਸਮਾਜ ਵਿਚ ਪੈਡ ਦੀ ਜਿਆਦਾ ਵਰਤੋਂ ਹੁੰਦੀ ਹੈ। ਇਸ ਵਿਚਾਲੇ ਭਾਰਤੀ ਸੈਨੇਟਰੀ ਪੈਡ ਬਾਜਾਰ 2021 ਵਿਚ 618.4 ਮਿਲੀਅਨ ਡਾਲਰ ਦੇ ਮੁੱਲ ਉਤੇ ਪਹੁੰਚ ਗਿਆ। ਆਈਐਮਏਆਰਸੀ ਸਮੂਹ ਅਨੁਸਾਰ, ਉਮੀਦ ਹੈ ਕਿ ਇਹ ਬਾਜਾਰ 2027 ਤੱਕ 1.2 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਜਾਏਗਾ।