ਸੰਗਰੂਰ/ਮੂਨਕ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਭਾਖੜਾ ਨਹਿਰ ‘ਤੇ ਭਿਆਨਕ ਹਾਦਸਾ ਵਾਪਰਨ ਨਾਲ ਨੇੜਲੇ ਪਿੰਡ ਮਨਿਆਣਾ ਦੀਆਂ 2 ਔਰਤਾਂ ਤੇ ਇਕ ਲੜਕੀ ਦੀ ਨਹਿਰ ‘ਚ ਡਿੱਗਣ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪਿੰਡ ਮਨਿਆਣਾ ਦੇ ਸਰਪੰਚ ਗੁਰਸੇਵਕ ਸਿੰਘ ਅਤੇ ਲੋਕਾਂ ਮੁਤਾਬਕ ਸਵੇਰੇ ਤਕਰੀਬਨ 10 ਵਜੇ ਪਿੰਡ ਮਨਿਆਣਾ ਦੀਆਂ ਮਜ਼ਦੂਰ ਔਰਤਾਂ ਨੂੰ ਗੇਹਲਾ ਪਿੰਡ ਦੇ ਕਿਸਾਨ ਦੇ ਖੇਤ ਵਿਚ ਪਨੀਰੀ ਪੁੱਟ ਕੇ ਟਰੈਕਟਰ ਰਾਹੀਂ ਦੂਸਰੇ ਪਾਸੇ ਲਿਜਾਇਆ ਜਾ ਰਿਹਾ ਸੀ। ਜਦੋਂ ਟਰੈਕਟਰ ਨੂੰ ਨਹਿਰ ਦੀ ਪਟੜੀ ‘ਤੇ ਚਾੜ੍ਹਿਆ ਜਾ ਰਿਹਾ ਸੀ ਤਾਂ ਉਹ ਨਹਿਰ ‘ਚ ਡਿੱਗ ਗਿਆ। ਮ੍ਰਿਤਕਾਂ ਦੀ ਪਛਾਣ ਕਮਲੇਸ਼, ਗੀਤਾ ਦੇਵ ਤੇ ਪਾਇਲ ਵਜੋਂ ਹੋਈ ਹੈ। ਲੜਕੀ ਦੀ ਉਮਰ ਕਰੀਬ 15 ਸਾਲ ਦੱਸੀ ਜਾ ਰਹੀ ਹੈ।

ਡੀਐਸਪੀ ਮਨੋਜ ਗੋਰਸੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।। ਇਸ ਮੌਕੇ ਡੀਐਸਪੀ ਮਨੋਜ ਗੋਰਸੀ, ਤਹਿਸੀਲਦਾਰ ਮੂਨਕ, ਨਾਇਬ ਤਹਿਸੀਲਦਾਰ ਖਨੌਰੀ, ਐਸਐਚਓ ਖਨੌਰੀ ਆਦਿ ਸਮੂਹ ਪ੍ਰਸ਼ਾਸਨ ਮੌਕੇ ‘ਤੇ ਹਾਜ਼ਰ ਸਨ। ਗੋਤਾਖੋਰਾਂ ਵੱਲੋਂ ਮ੍ਰਿਤਕਾਂ ਦੀ ਭਾਲ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)