ਸੰਗਰੂਰ | ਪੰਜਾਬ ਦੇ ਸੰਗਰੂਰ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੇ ਰਸਤੇ ਵਿੱਚ ਇੱਕ ਕਿਸਾਨ ਦਾ ਘਰ ਆ ਗਿਆ। ਕਿਸਾਨ ਨੂੰ ਉਸ ਮਕਾਨ ਲਈ ਮੁਆਵਜ਼ੇ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਮਕਾਨ ਮਾਲਕ ਨੂੰ ਕੋਈ ਹੋਰ ਮਕਾਨ ਬਣਾਉਣਾ ਪਸੰਦ ਨਹੀਂ ਸੀ, ਇਸ ਲਈ ਉਸ ਨੇ ਆਪਣਾ ਘਰ ਹਾਈਵੇ ਤੋਂ 500 ਫੁੱਟ ਦੂਰ ਸ਼ਿਫਟ ਕਰਨ ਦਾ ਫੈਸਲਾ ਕੀਤਾ। ਹੁਣ ਤੱਕ ਡੇਢ ਕਰੋੜ ਰੁਪਏ ਦੇ ਮਕਾਨ ਨੂੰ 250 ਫੁੱਟ ਤੱਕ ਸ਼ਿਫਟ ਕੀਤਾ ਜਾ ਚੁੱਕਾ ਹੈ।
2 ਮੰਜ਼ਿਲਾਂ ਮਕਾਨ ਨੂੰ 500 ਫੁੱਟ ਦੂਰ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਹੈ। ਘਰ ਦੇ ਮਾਲਕ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਮੈਂ ਇਸ ਘਰ ਨੂੰ ਸ਼ਿਫਟ ਕਰ ਰਿਹਾ ਹਾਂ ਕਿਉਂਕਿ ਇਹ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ‘ਤੇ ਆ ਰਿਹਾ ਸੀ। ਮੈਨੂੰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਕੋਈ ਹੋਰ ਘਰ ਨਹੀਂ ਬਣਾਉਣਾ ਚਾਹੁੰਦਾ ਸੀ। ਇਸ ਨੂੰ ਬਣਾਉਣ ਲਈ ਮੈਂ ਲਗਭਗ 1.5 ਕਰੋੜ ਰੁਪਏ ਖਰਚ ਕੀਤੇ ਹਨ।
ਘਰ ਨੂੰ ਕਾਫੀ ਜੈਕ ਲਗਾ ਕੇ ਜਗ੍ਹਾ ਤੋਂ ਹਟਾਇਆ ਗਿਆ ਹੈ। ਪੂਰੇ ਘਰ ਨੂੰ ਸ਼ਿਫਟ ਕਰਨ ਦਾ ਕੰਮ ਇੰਨਾ ਆਸਾਨ ਨਹੀਂ ਹੈ। ਇਸ ਲਈ ਕੰਮ ਹੌਲੀ-ਹੌਲੀ ਅੱਗੇ ਵਧਾਇਆ ਜਾ ਰਿਹਾ ਹੈ। ਘਰ ਨੂੰ ਬਿਨਾਂ ਕਿਸੇ ਨੁਕਸਾਨ ਦੇ ਤਬਦੀਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।