ਅੰਮ੍ਰਿਤਸਰ | ਸ਼ਿਵਸੈਨਾ ਨੇਤਾ ਸੁਧੀਰ ਸੂਰੀ ਦੀ ਹੱਤਿਆ ਕਰਨ ਵਾਲੇ 31 ਸਾਲਾ ਸੰਦੀਪ ਸਿੰਘ ਸੰਨੀ ਸੋਸ਼ਲ ਮੀਡੀਆ ‘ਤੇ ਸਮੁਦਾਇ ਵਿਸ਼ੇਸ਼ ਨੂੰ ਲੈ ਕੇ ਦਿੱਤੇ ਗਏ ਸੂਰੀ ਦੇ ਬਿਆਨਾਂ ਤੋਂ ਗੁੱਸੇ ‘ਚ ਸੀ । ਇਸ ਕਾਰਨ ਉਸ ਨੇ ਮੌਕਾ ਪਾ ਕੇ ਸੂਰੀ ਦੀ ਹੱਤਿਆ ਕਰ ਦਿੱਤੀ ।
ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਆਰੋਪੀ ਨੇ ਸੋਸ਼ਲ ਮੀਡੀਆ ‘ਤੇ ਸੂਰੀ ਦੇ ਕਾਫੀ ਵੀਡਿਓ ਦੇਖੇ ਸੀ, ਹਾਲਾਂਕਿ ਸਾਹਮਣੇ ਤੋਂ ਉਸ ਨੇ ਸੂਰੀ ਨੂੰ ਧਰਨੇ ਦੌਰਾਨ ਹੀ ਦੇਖਿਆ ਸੀ। ਸੰਨੀ ਨੇ ਪੁਲਸ ਸਾਹਮਣੇ ਖੁਲਾਸਾ ਕੀਤਾ ਕਿ ਉਹ ਸੂਰੀ ਵਲੋਂ ਸੋਸ਼ਲ ਮੀਡੀਆ ‘ਤੇ ਸਿੱਖਾਂ ਖਿਲਾਫ ਦਿੱਤੀ ਗਈ ਬਿਆਨ ਬਾਜ਼ੀ ਤੋਂ ਨਾਰਾਜ਼ ਸੀ। ਸੰਦੀਪ ਸੰਨੀ ਦੇ ਘਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਗਰਮ ਖਿਆਲੀ ਸੰਗਠਨਾਂ ਨਾਲ ਜੁੜਿਆ ਹੋਇਆ ਸੀ ਅਤੇ ਅਕਸਰ ਉਨ੍ਹਾਂ ਦੇ ਸਮਾਗਮਾਂ ‘ਚ ਜਾਂਦਾ ਸੀ। ਪਿਛਲੇ ਡੇਢ ਸਾਲ ਤੋਂ ਉਹ ਸੋਸ਼ਲ ਮੀਡੀਆ ‘ਤੇ ਗਰਮਖਿਆਲੀ ਵਿਚਾਰਧਾਰਾ ਵਾਲੇ ਪੋਸਟ ਕਰ ਰਿਹਾ ਸੀ। ਸੋਸ਼ਲ ਮੀਡੀਆ ‘ਤੇ ਸੰਦੀਪ ਦੀ ਇਕ ਵੀਡਿਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਹਵਾਈ ਫਾਇਰ ਕਰਦਾ ਨਜ਼ਰ ਆ ਰਿਹਾ ਹੈ।