ਜਲੰਧਰ, 18 ਜੁਲਾਈ। ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਮਾਮਲਿਆਂ ਸਬੰਧੀ ਪੇਸ਼ ਕੀਤੇ ਬਿੱਲ ਉੱਪਰ ਚਰਚਾ ਉਪਰੰਤ ਭਾਜਪਾ ਨੇ ਇੱਥੇ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਦਲਿਤ ਡਿਪਟੀ ਸੀਐਮ ਬਣਾਇਆ ਜਾਵੇਗਾ ਪਰ ਅਜੇ ਤਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਬਿੱਲ ਵਿੱਚ ਬਾਕੀ ਧਾਰਮਿਕ ਸਥਾਨਾਂ ਤੇ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੈ ਪਰ ਦਲਿਤਾਂ ਦੇ ਧਾਰਮਿਕ ਸਥਾਨ ਪਵਿੱਤਰ ਗ੍ਰੰਥ ਅੰਮ੍ਰਿਤਬਾਣੀ, ਗੁਰੂ ਰਵਿਦਾਸ ਜੀ ਦੀ ਮੂਰਤੀ, ਭਗਤ ਕਬੀਰ ਜੀ ਦੀ ਮੂਰਤੀ, ਭਗਤ ਕਬੀਰ ਜੀ ਦੀ ਬਾਣੀ, ਗ੍ਰੰਥ ਤੇ ਭਗਵਾਨ ਸ਼੍ਰੀ ਵਾਲਮੀਕਿ ਜੀ ਦੀ ਮੂਰਤੀ ਦੀ ਬੇਅਦਬੀ ਲਈ ਸਜ਼ਾ ਲਈ ਕੁਝ ਵੀ ਨਹੀਂ ਲਿਖਿਆ ਗਿਆ।
ਉਨ੍ਹਾਂ ਕਿਹਾ ਹੈ ਕਿ ਸਾਰੇ ਧਰਮ ਬਰਾਬਰ ਹਨ ਤੇ ਇਸ ਬਿੱਲ ਵਿੱਚ ਦਲਿਤਾਂ ਦੇ ਧਾਰਮਿਕ ਅਸਥਾਨ ਤੇ ਗ੍ਰੰਥਾਂ ਦੇ ਬਾਰੇ ਵੀ ਗੱਲ ਹੋਣੀ ਜ਼ਰੂਰੀ ਸੀ, ਜੋ ਕਿ ਨਹੀਂ ਕੀਤੀ ਗਈ। ਉਹਨਾਂ ਪੁਰਜ਼ੋਰ ਮੰਗ ਕੀਤੀ ਹੈ ਕਿ ਵੀ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਹੀ ਬੇਅਦਬੀ ਬਿੱਲ ਪਾਸ ਹੋਣਾ ਚਾਹੀਦਾ ਹੈ।
ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਹੀ ਪਾਸ ਹੋਵੇ ਬੇਅਦਬੀ ਬਿੱਲ : ਸੋਮ ਪ੍ਰਕਾਸ਼
Related Post