ਝਾਰਖੰਡ। ਵੈਲੇਨਟਾਈਨ ਡੇ ਹਫਤੇ ਦੇ ਪਹਿਲੇ ਦਿਨ ਯਾਨੀ ਰੋਜ਼ ਡੇਅ ‘ਤੇ ਦੋਹਾਂ ਸਹੇਲੀਆਂ ਵਿਚਾਲੇ ਝਗੜਾ ਹੋ ਗਿਆ। ਤੂੰ-ਤੂੰ ਮੈਂ-ਮੈਂ ਤੋਂ ਸ਼ੁਰੂ ਹੋਈ ਗੱਲ ਲੜਾਈ ਤੱਕ ਪਹੁੰਚ ਗਈ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਦੇ ਵਾਲ ਖਿੱਚ ਕੇ ਇੱਕ ਦੂਜੇ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਲੜਾਈ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਗਾਲ੍ਹਾਂ ਵੀ ਕੱਢੀਆਂ। ਇਸ ਹੰਗਾਮੇ ਨੂੰ ਦੇਖ ਕੇ ਮੌਕੇ ‘ਤੇ ਲੋਕ ਇਕੱਠੇ ਹੁੰਦੇ ਰਹੇ ਅਤੇ ਭੀੜ ‘ਚੋਂ ਕਿਸੇ ਨੇ ਸਾਰੀ ਘਟਨਾ ਨੂੰ ਵੀਡੀਓ ‘ਚ ਕੈਦ ਕਰ ਲਿਆ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੋਵਾਂ ਲੜਕੀਆਂ ਨੂੰ ਲੜਦਾ ਦੇਖ ਕੇ ਇਕੱਠੀ ਹੋਈ ਭੀੜ ਨੇ ਸਾਰੀ ਘਟਨਾ ਨੂੰ ਆਪਣੇ ਮੋਬਾਇਲਾਂ ‘ਚ ਕੈਦ ਕਰ ਲਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ 1 ਮਿੰਟ 8 ਸੈਕਿੰਡ ਦੀ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਵੀਡੀਓ ਬੋਕਾਰੋ ਦੇ ਸਿਟੀ ਪਾਰਕ ਦਾ ਦੱਸਿਆ ਜਾ ਰਿਹਾ ਹੈ।
ਲੜਾਈ ਦੌਰਾਨ ਉਥੇ ਮੌਜੂਦ ਦੋ ਹੋਰ ਦੋਸਤਾਂ ਨੇ ਦਖਲ ਦੇ ਕੇ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਾਈ ਲੜਨ ਵਾਲੀਆਂ ਲੜਕੀਆਂ ਇੰਨੀਆਂ ਗੁੱਸੇ ਵਿਚ ਸਨ ਕਿ ਲੜਾਈ ਨੂੰ ਰੋਕਣ ਲਈ ਹੋਰ ਦੋਸਤਾਂ ਦੀਆਂ ਕੋਸ਼ਿਸ਼ਾਂ ਵਿਚ ਕਾਫੀ ਸਮਾਂ ਲੱਗ ਗਿਆ। ਫਿਰ ਗਾਲ੍ਹਾਂ ਕੱਢਣ ਤੋਂ ਬਾਅਦ ਇਕ ਲੜਕੀ ਨੇ ਦੂਜੀ ਨੂੰ ਮਾਰਣ ਲਈ ਇੱਟ ਵੀ ਚੁੱਕ ਲਈ। ਹਾਲਾਂਕਿ ਵਿਵਾਦ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।