ਰੋਪੜ | ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੇੜੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਵਿਚ ਚੰਡੀਗੜ੍ਹ ਦੇ ਸੈਕਟਰ 9 ਦਾ ਰਹਿਣ ਵਾਲਾ ਅੰਗਦ ਸਿੰਘ ਅਤੇ ਪਟਿਆਲਾ ਦਾ ਬਲਰਾਜ ਘੁੰਮਣ ਸ਼ਾਮਲ ਹੈ।
ਡਵੀਜ਼ਨਲ ਜੰਗਲਾਤ ਅਫ਼ਸਰ ਕੁਲਰਾਜ ਸਿੰਘ ਨੇ ਦੱਸਿਆ ਕਿ 2 ਤੇਂਦੂਇਆਂ ਦੇ ਸ਼ਿਕਾਰ ਵਿਚ ਉਨ੍ਹਾਂ ਦੀ ਸੰਭਾਵੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਬੰਦੂਕਾਂ ਫ਼ੋਰੈਂਸਿਕ ਜਾਂਚ ਲਈ ਭੇਜੀਆਂ ਜਾਣਗੀਆਂ।