ਲੁਧਿਆਣਾ, 19 ਫਰਵਰੀ | ਲੁਧਿਆਣਾ ਵਿਚ ਦਿਨ-ਦਹਾੜੇ ਇਕ ਮਨੀ ਟ੍ਰਾਂਸਫਰ ਕਾਰੋਬਾਰੀ ਤੋਂ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਬਾਈਕ ਸਵਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਦੁਕਾਨਦਾਰ ਨੂੰ ਬਦਮਾਸ਼ਾਂ ਨੇ ਨਕਦੀ ਕੱਢਣ ਲਈ ਕਿਹਾ। ਉਸ ਨੇ ਜਦੋਂ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਪਿਸਤੌਲ ਤਾਨ ਲਈ।

ਜਾਣਕਾਰੀ ਦਿੰਦੇ ਹੋਏ ਮੱਕੜ ਕਾਲੋਨੀ ਗਿਆਸਪੁਰਾ ਨਿਵਾਸੀ ਵਿਕਾਸ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਉਹ ਦੁਕਾਨ ਉਤੇ ਕੰਮ ਕਰ ਰਿਹਾ ਸੀ। ਕੁਝ ਗਾਹਕ ਕੋਲ ਹੀ ਖੜ੍ਹੇ ਸਨ। ਇਸ ਦੌਰਾਨ 2 ਬਦਮਾਸ਼ ਆਏ ਤੇ ਉਸ ਉਤੇ ਪਿਸਤੌਲ ਤਾਨ ਲਈ ਤੇ ਧੱਕਾ-ਮੁੱਕੀ ਕੀਤੀ। ਵਿਕਾਸ ਨੇ ਲੁੱਟਣ ਵਾਲਿਆਂ ਨੂੰ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ਉਤੇ ਪਹੁੰਚੀ। ਚੌਕੀ ਇੰਚਾਰਜ ਧਰਮਿੰਦਰ ਸਿੰਘ ਨੇ ਕਿਹਾ ਕਿ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦੁਕਾਨਦਾਰ ਵਿਕਾਸ ਦੇ ਬਿਆਨ ਦਰਜ ਕਰ ਲਏ ਹਨ।

ਬਦਮਾਸ਼ਾਂ ਨੇ ਤਕਰੀਬਨ 70 ਹਜ਼ਾਰ ਰੁਪਏ ਲੁੱਟੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿਚ ਹਨ। ਲੁਟੇਰਿਆਂ ਦੀ ਲੋਕੇਸ਼ਨ ਨੂੰ ਸੀਸੀਟੀਵੀ ਕਲਿੱਪ ਦੇ ਆਧਾਰ ‘ਤੇ ਚੈੱਕ ਕਰਵਾਇਆ ਜਾ ਰਿਹਾ ਹੈ।