ਜਲੰਧਰ | ਜ਼ਿਲਾ ਜਲੰਧਰ ਦਿਹਾਤੀ ਦੀ ਕ੍ਰਾਈਮ ਬ੍ਰਾਂਚ ਦੀ ਪੁਲਿਸ ਟੀਮ ਵੱਲੋਂ 2 ਬੈਂਕ ਲੁਟੇਰੇ ਸਮੇਤ ਅੰਮ੍ਰਿਤਸਰ ਤੋਂ ਖੋਹ ਕੀਤੀ ਗੱਡੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਰਾਮਾਂ ਮੰਡੀ ਜਲੰਧਰ ਤੋਂ ਜੰਝੂ ਸਿੰਘ ਰੋਡ ਘਰ ਸਥਿਤ ਕੋਟਕ ਮਹਿੰਦਰਾ ਬੈਂਕ ਵਿਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 2 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ਤੋਂ ਅੰਮ੍ਰਿਤਸਰ ਨਾਵਲਟੀ ਕਾਰ ਸ਼ੋਅ ਰੂਮ ਵਿੱਚ ਖੋਹ ਕੀਤੀ ਗਡੀ ਵੀ ਬਰਾਮਦ ਹੋਈ ਹੈ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 11.01.2022 ਨੂੰ 2 ਨਾਮਲੂਮ ਵਿਅਕਤੀਆਂ ਵਲੋਂ ਰਮਾ ਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ‘ਤੇ ਸਥਿਤ ਕੋਟਕ ਮਹਿੰਦਰਾ ਬੈਂਕ ਜਲੰਧਰ ਵਿਚ ਗੋਲੀ ਚਲਾ ਕੇ ਕਰੀਬ 9 ਲੱਖ ਰੁਪਏ ਖੋਹ ਲੈਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਇਸ ਸਬੰਧੀ ਮੁਕੱਦਮਾ ਥਾਣਾ ਪਤਾਰਾ ਜ਼ਿਲਾ ਜਲੰਧਰ ਦਿਹਾਤੀ ‘ਚ ਦਰਜ ਕੀਤਾ ਗਿਆ ਸੀ, ਜਿਸ ਸਬੰਧ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਕ੍ਰਾਈਮ ਬ੍ਰਾਂਚ ਦੀ ਸਪੈਸ਼ਲ ਟੀਮ ਤਫਤੀਸ਼ ਲਈ ਤਾਇਨਾਤ ਕੀਤੀ ਗਈ, ਜੋ ਇੰਚਾਰਜ ਕ੍ਰਾਈਮ ਬ੍ਰਾਂਚ ਪੁਸ਼ਪ ਬਾਲੀ ਨਾਲ ਲੁਟੇਰੇ ਦੀ ਭਾਲ ਕਰਦੇ-ਕਰਦੇ ਅੰਮ੍ਰਿਤਸਰ, ਜੰਡਿਆਲਾ ਤਰਨਤਾਰਨ ਇਲਾਕੇ ਵਿੱਚ ਪੁੱਜੀ।

ਇਨ੍ਹਾਂ ਦੀ ਟੀਮ ਵਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਕ ਨੌਜਵਾਨ ਵਲੋਂ ਹੂੰਡਾਈ ਕਾਰ 4,01,2023 ਨੂੰ ਸ਼ਾਮ 4:15 ਵਜੇ ਹੂੰਡਾਈ ਨਾਵਲਟੀ ਸ਼ੋਅਰੂਮ ਅੰਮ੍ਰਿਤਸਰ ਦੀ ਡੈਮੋ ਕਾਰ ਟੈਸਟ ਡਰਾਈਵ ਦੇ ਬਹਾਨੇ ਗੰਨ ਪੁਆਇੰਟ ‘ਤੇ ਖੋਹ ਕੇ ਫਰਾਰ ਹੋ ਗਿਆ ਸੀ, ਜਿਸ ਸਬੰਧੀ ਮੁਕੱਦਮਾ ਥਾਣਾ ਚਾਟੀਵਿੰਡ ਜ਼ਿਲਾ ਅੰਮ੍ਰਿਤਸਰ ਦਰਵਜ ਰਜਿਸਟਰ ਹੋਇਆ ਸੀ।

ਇਸ ਸਬੰਧੀ ਕ੍ਰਾਈਮ ਬ੍ਰਾਂਚ ਅਤੇ ਮੁੱਖ ਅਫਸਰ ਥਾਣਾ ਪਤਾਰਾ ਦੀਆਂ ਟੀਮਾਂ ਜਾਂਚ ਕਰਦਿਆਂ ਤਰਨਤਾਰਨ ਜ਼ਿਲੇ ਦੇ ਥਾਣਾ ਭਿਖੀਵਿੰਡ ਵਿਖੇ ਪੁੱਜੀਆਂ, ਜਿਥੇ ਖੁਫੀਆ ਸੂਤਰਾਂ ਤੋਂ ਪਤਾ ਲੱਗਾ ਕਿ ਵਾਰਦਾਤ ਕਰਨ ਵਾਲਾ ਇਕ ਵਿਅਕਤੀ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੋੜ ਸਿੰਘ ਥੇਹ ਥਾਣਾ ਭਿਖੀਵਿੰਡ ਜ਼ਿਲਾ ਤਰਨਤਾਰਨ, ਜੋ ਕਿ SDM ਦਫਤਰ ਸਬ-ਤਹਿਸੀਲ ਭਿਖੀਵਿੰਡ ਵਿਖੇ ਅਰਜ਼ੀ ਨਵੀਸ਼ ਦਾ ਕੰਮ ਕਰਦਾ ਹੈ, 1-2 ਦਿਨਾਂ ਤੋਂ ਘਰ ਤੋਂ ਗੈਰ ਹਾਜ਼ਰ ਹੈ।

ਇਸੇ ਦੌਰਨਾ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਪਤਾ ਲੱਗਾ ਕਿ ਇਸ ਨਾਲ ਇਕ ਹੋਰ ਵਿਅਕਤੀ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਦਰਸ਼ਨ ਸਿੰਘ ਵਾਸੀ ਬਾਸਰਕੇ ਥਾਣਾ ਖਾਲੜਾ ਜ਼ਿਲਾ ਤਰਨਤਾਰਨ ਨਾਲ ਸ਼ਾਮਲ ਅਤੇ ਵਾਰਦਾਤ ਵਾਲੀ ਗੱਡੀ ਉਸ ਨੇ 4 ਜਨਵਰੀ ਨੂੰ ਨਜ਼ਦੀਕ ਪਿੰਗਲਵਾੜਾ ਹਾਈਵੇ ਤੋਂ ਗੰਨ ਪੁਆਇੰਟ ‘ਤੇ ਖੋਹੀ ਸੀ। ਉਹ ਵੀ ਘਰੋਂ ਗੈਰ-ਹਾਜ਼ਰ ਮਿਲਿਆ ਤਾਂ ਪੁਲਿਸ ਪਾਰਟੀ ਨੂੰ ਪਕਾ ਸ਼ੱਕ ਹੋ ਗਿਆ ਤਾਂ ਪੁਲਿਸ ਟੀਮ ਨੇ ਇਨ੍ਹਾਂ ਨੂੰ ਟਰੇਸ ਕਰਨਾ ਸ਼ੁਰੂ ਕੀਤਾ।

ਕ੍ਰਾਈਮ ਬ੍ਰਾਂਚ ਦੀ ਟੀਮ ਨੇ 17 ਜਨਵਰੀ ਨੂੰ ਮੁੱਕਦਮੇ ਦੀ ਤਫਤੀਸ਼ ਨੂੰ ਜਾਰੀ ਰਖਦੇ ਹੋਏ ਨਿਰਮਲ ਸਿੰਘ ਕ੍ਰਾਈਮ ਬ੍ਰਾਂਚ ਨੇ ਸਮੇਤ ਟੀਮ ਬਿਧੀਪੁਰ ਫਾਟਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਕਾਰ ਬਿਨਾਂ ਨੰਬਰੀ, ਜੋ ਇਕ ਪਾਸੇ ਐਕਸੀਡੈਂਟ ਹੋਈ ਦੀ ਸੀ, ਅੰਮ੍ਰਿਤਸਰ ਵੱਲੋਂ ਲਿੰਕ ਰੋਡ ‘ਤੇ ਜਲੰਧਰ ਸ਼ਹਿਰ ਵੱਲ ਆਉਂਦੀ ਹੋਈ, ਜਿਸ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿਚ 2 ਵਿਅਕਤੀ ਬੈਠੇ ਹੋਏ ਸੀ, ਜਿਨ੍ਹਾਂ ਨੂੰ ਕਾਬੂ ਕੀਤਾ ਅਤੇ ਦੋਸ਼ੀਆਂ ਨੇ ਆਪਣਾ ਨਾਂ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੋੜ ਸਿੰਘ ਥੇਹ ਥਾਣਾ ਭਿਖੀਵਿੰਡ ਜ਼ਿਲਾ ਤਰਨਤਾਰਨ ਦੱਸਿਆ ਅਤੇ ਦੂਸਰੇ ਨਾ ਆਪਣਾ ਨਾਂ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਦਰਸ਼ਨ ਸਿੰਘ ਵਾਸੀ ਬਾਸਰਕੇ ਥਾਣਾ ਖਾਲੜਾ ਜ਼ਿਲਾ ਤਰਨਤਾਰਨ ਦੱਸਿਆ।

ਗੱਡੀ ਦੀ ਤਲਾਸ਼ੀ ਕਰਨ ‘ਤੇ ਉਸ ਵਿੱਚ 3 ਲੱਖ 90 ਹਜ਼ਾਰ ਰੁਪਏ ਬਰਾਮਦ ਹੋਏ। ਨੋਟਾਂ ਦੀ ਜਾਂਚ ਕੀਤੀ ਗਈ ਤਾਂ 6 ਪੈਕਟ 500/500 ਵਾਲੇ ‘ਤੇ ਕੋਟਕ ਮਹਿੰਦਰਾ ਬੈਂਕ ਦੀ ਮੋਹਰ ਅਤੇ ਕੈਸ਼ੀਅਰ ਦੇ ਦਸਤਖਤ ਲਿਖਿਆ ਹੋਇਆ ਸੀ । ਗੱਡੀ ਵਿੱਚ ਇਕ ਲੈਪਟਾਪ ਤੇ ਸੋਨੇ ਦੀ ਮੁੰਦਰੀ ਤੇ ਟੋਪਸ ਬਰਾਮਦ ਹੋਏ। ਦੋਸ਼ੀ ਦਵਿੰਦਰ ਸਿੰਘ ਕੋਲੋਂ 32 ਬੋਰ ਦਾ ਮਾਊਜਰ ਸਮੇਤ 3 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ, ਜਿਸ ਨਾਲ ਬੈਂਕ ਡਕੈਤੀ ਅਤੇ ਗੱਡੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਦੋਸ਼ੀਆਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਵਾਰਦਾਤ ਵਾਲੇ ਦਿਨ ਕਰੀਬ 10 ਵਜੇ ਘਰ ਤੋਂ ਤੁਰੇ ਸੀ। ਪਹਿਲਾਂ ਕੋਟਕ ਮਹਿੰਦਰਾ ਬੈਂਕ ਰਾਮਾਮੰਡੀ ਜੰਡੂ ਸਿੰਘਾ ਰੋਡ ‘ਤੇ ਰੇਕੀ ਕੀਤੀ। ਬੈਂਕ ਦੇ ਅੰਦਰ ਜਾ ਕੇ ਰਮਨਦੀਪ ਉਰਫ ਰਮਨ ਵੱਲੋਂ ਮੁਆਇਨਾ ਕੀਤਾ ਗਿਆ ਅਤੇ ਇਨ੍ਹਾਂ ਨੇ ਪਤਾ ਕੀਤਾ ਕਿ ਬੈਂਕ ਦੇ ਗਾਰਡ ਪਾਸ ਅਸਲਾ ਨਹੀਂ ਹੈ ਅਤੇ ਇਨ੍ਹਾਂ ਨੇ ਬੈਂਕ ਨੂੰ ਸੋਫਟ ਟਾਰਗੇਟ ਮੰਨਦੇ ਹੋਏ ਬੈਂਕ ਦੇ ਬੰਦ ਹੋਣ ਦੇ ਸਮੇਂ ਤੋਂ ਪਹਿਲਾਂ ਬੈਂਕ ਲੁੱਟਣ ਦਾ ਫੈਸਲਾ ਕੀਤਾ ਅਤੇ ਰੇਕੀ ਕਰਨ ਤੋਂ ਬਾਅਦ ਇਹ ਦੇਵੇਂ ਜਣੇ ਜੰਡੂ ਸਿੰਘਾ ਆਦਮਪੁਰ ਵੱਲ ਨੂੰ ਚਲੇ ਗਏ ਅਤੇ 1 ਜਨਵਰੀ ਨੂੰ ਸ਼ਾਮ 04:22 ‘ਤੇ ਬੈਂਕ ਵਿੱਚ ਪਿਸਤੌਲ ਦੀ ਨੋਕ ‘ਤੇ ਗੋਲੀ ਚਲਾ ਕੇ ਕਰੀਬ 9 ਲੱਖ ਰੁਪਏ ਦੀ ਲੁੱਟ ਕੇ ਭੱਜ ਗਏ ਸੀ। ਦੋਵਾਂ ਦੋਸ਼ੀਆਂ ਨੇ ਮੰਨਿਆ ਕਿ ਅਸੀਂ ਲੁੱਟ ਦੀ ਰਕਮ 03 ਲੱਖ 90 ਹਜਾਰ ਰੁਪਏ ਗੱਡੀ ਵਿੱਚ ਰੱਖ ਕੇ ਬਾਕੀ ਰਕਮ ਆਪਸ ਵਿੱਚ ਵੰਡ ਲਈ ਸੀ।

ਕੁੱਲ ਬਰਾਮਦਗੀ

  1. 3 ਲੱਖ 40 ਹਜ਼ਾਰ
  2. 1 ਪਿਸਟਲ 32 ਬੋਰ ਸਮੇਤ 3 ਰੱਦ ਜ਼ਿੰਦਾ
  3. 01 ਭਾਰ 110 NIOS Sports ਰੰਗ ਚਿੱਟਾ ਬਿਨਾਂ ਨੰਬਰ
  4. ਸੋਨੇ ਦੀ ਮੁੰਦਰੀ
  5. 1 ਜੋੜੀ ਟਾਪਸ
  1. 01 DELL LAPTOP