ਅੰਮ੍ਰਿਤਸਰ| ਜ਼ਿਲੇ ਚ ਮੋਟਰਸਾਈਕਲ'ਤੇ ਆਏ ਹਥਿਆਰਬੰਦ ਲੁਟੇਰਿਆਂ ਨੇ ਕੁਝ ਹੀ ਮਿੰਟਾਂ 'ਚ ਪੈਟਰੋਲ ਪੰਪ ਤੋਂ 90 ਹਜ਼ਾਰ ਦੀ ਨਕਦੀ ਲੁੱਟ ਲਈ ਪਰ ਉਨ੍ਹਾਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।

ਘਟਨਾ ਜੰਡਿਆਲਾਗੁਰੂ ਦੇ ਮੱਲੀਆਂ ਰੋਡ ਦੀ ਹੈ। ਮੱਲੀਆਂ ਰੋਡ ’ਤੇ ਸਥਿਤ ਪੈਟਰੋਲ ਪੰਪ ’ਤੇ ਦੇਰ ਰਾਤ ਸਾਰੇ ਮੁਲਾਜ਼ਮ ਕੰਮ ’ਚ ਰੁੱਝੇ ਹੋਏ ਸਨ। ਇਸ ਦੌਰਾਨ ਮੋਟਰਸਾਈਕਲ 'ਤੇ 2 ਨੌਜਵਾਨ ਆਏ। ਦੋਵਾਂ ਦੇ ਮੂੰਹ ਢਕੇ ਹੋਏ ਸਨ। ਇਕ ਨੇ ਵੱਡੀ ਦੋ ਬੈਰਲ ਕੱਢ ਲਈ ਅਤੇ ਦੂਜੇ ਨੇ ਪਿਸਤੌਲ ਕੱਢਿਆ। ਦੋਵੇਂ ਪੈਟਰੋਲ ਪੰਪ 'ਤੇ ਨਕਦੀ ਇਕੱਠੀ ਕਰ ਰਹੇ ਨੌਜਵਾਨਾਂ ਵੱਲ ਭੱਜੇ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਦੇਖ ਕੇ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਕਰਮਚਾਰੀ ਡਰ ਗਏ ਅਤੇ ਉਹ ਕੁਝ ਮਿੰਟਾਂ ਚ ਪੈਟਰੋਲ ਪੰਪ ਤੋਂ 90 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।