ਮਹਾਰਾਸ਼ਟਰ. ਦੇਸ਼ ਦੀ ਸੱਭ ਤੋਂ ਵੱਡੀ ਪੈਟਰੋਕੈਮਿਕਲ ਕੰਪਨੀ ਰਿਲਾਂਇਸ ਜਲਦ ਹੀ ਸੜਕਾਂ ਦੇ ਨਿਰਮਾਣ ਵਾਸਤੇ ਪਲਾਸਟਿਕ ਦਾ ਇਸਤੇਮਾਲ ਕਰਨ ਲਈ ਨਵਾਂ ਪ੍ਰਾਜੈਕਟ ਲਿਆ ਰਹੀ ਹੈ। ਕੰਪਨੀ ਕਈ ਹਜ਼ਾਰ ਕਿਲੋਮੀਟਰ ਸੜਕ ਬਣਾਉਣ ਲਈ ਪਲਾਸਟਿਕ ਨਾਲ ਮਿਕਸ ਪਦਾਰਥ ਹਾਸਿਲ ਕਰਨ ਲਈ ਕਈ ਵੱਡੀਆਂ ਹਾਈਵੇ ਅਥਾਰਟੀ ਨਾਲ ਮਿਲ ਕੇ ਕੋਸ਼ਿਸ਼ ਵਿਚ ਲਗਿਆ ਹੋਇਆ ਹਨ। ਕੰਪਨੀ ਦੇ ਐਗਜ਼ਿਕੀਊਟਿਵ ਨੇ ਦੱਸਿਆ ਕਿ ਪ੍ਰਧਾਨਮੰਤਰੀ ਨੇ ਬੇਨਤੀ ਕੀਤੀ ਹੈ ਕਿ 2022 ਤੱਕ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਬੰਦ ਕਰਨ ਨੂੰ ਕਿਹਾ ਹੈ।
ਰਿਲਾਂਇਸ ਕੈਰੀ ਬੈਗਸ ਅਤੇ ਸਨੈਕਸ ਦੇ ਰੈਪਰ ਦੇ ਤੌਰ ਤੇ ਵਰਤੀ ਜਾਣ ਵਾਲੀ ਹਲਕੀ ਪਲਾਸਟਿਕ ਨੂੰ ਛੋਟੇ ਟੁਕੜੀਆਂ ਵਿਚ ਕੱਟ ਕੇ ਬਿਟੁਮਿਨ ਨਾਲ ਮਿਲਾ ਕੇ ਸੜਕਾਂ ਬਣਾਉਣਾ ਚਾਹੁੰਦੀ ਹੈ ਜੋ ਕਿ ਲੰਬੇ ਸਮੇਂ ਤੱਕ ਟਿੱਕ ਸਕਣ । ਕੰਪਨੀ ਦੇ ਸੀਈਓ ਨੇ ਕਿਹਾ ਹੈ ਕਿ ਇਹ ਪ੍ਰਾਜੈਕਟ ਵਾਤਾਵਰਣ ਤੇ ਦੇਸ਼ ਦੀਆਂ ਸੜਕਾਂ ਵਾਸਤੇ ਗੇਂਮਚੇਜਿੰਗ ਸਾਬਿਤ ਹੋ ਸਕਦਾ ਹੈ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।