ਨਵੀਂ ਦਿੱਲੀ | ਰਾਸ਼ਨ ਕਾਰਡ ਦੇ ਬਹੁਤ ਸਾਰੇ ਫਾਇਦੇ ਹਨ। ਇਸ ਲਈ ਪਰਿਵਾਰਕ ਮੈਂਬਰਾਂ ਦਾ ਨਾਂ ਇਸ ਵਿੱਚ ਦਰਜ ਕਰਵਾਉਣਾ ਜ਼ਰੂਰੀ ਹੈ। ਇਸ ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਹ ਕੰਮ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ। ਨਵਾਂ ਨਾਂ ਐਡ ਕਰਵਾਉਣ ਲਈ ਤੁਸੀਂ ਆਫਲਾਈਨ ਜਾਂ ਆਨਲਾਈਨ ਮੋਡ ਚੁਣ ਸਕਦੇ ਹੋ।

ਰਾਸ਼ਨ ਕਾਰਡ ‘ਚ ਨਾਂ ਦਰਜ ਕਰਵਾਉਣ ਦੀ ਪ੍ਰਕਿਰਿਆ ਕੀ ਹੈ ਤੇ ਕੀ-ਕੀ ਦਸਤਾਵੇਜ਼ ਇਸ ਲਈ ਚਾਹੀਦੇ ਹਨ। ਪੜ੍ਹੋ ਇਸ ਸਬੰਧੀ ਇਹ ਵਿਸਥਾਰਤ ਖ਼ਬਰ-

ਇਸ ਤਰ੍ਹਾਂ ਜੋੜੋ ਨਾਂ

ਜੇਕਰ ਕਿਸੇ ਬੱਚੇ ਦਾ ਨਾਂ ਰਾਸ਼ਨ ਕਾਰਡ ‘ਚ ਜੋੜਨਾ ਹੈ ਤਾਂ ਤੁਹਾਡੇ ਘਰ ਦੇ ਮੁਖੀ ਦਾ ਰਾਸ਼ਨ ਕਾਰਡ (ਫੋਟੋਕਾਪੀ ਤੇ ਓਰਿਜਨਲ ਦੋਵੇਂ) ਬੱਚੇ ਦਾ ਜਨਮ ਪ੍ਰਮਾਣ ਪੱਤਰ ਤੇ ਬੱਚੇ ਦੇ ਮਾਤਾ-ਪਿਤਾ ਦੋਵਾਂ ਦੇ ਆਧਾਰ ਕਾਰਡ ਦੀ ਲੋੜ ਹੋਵੇਗੀ।

ਜੇਕਰ ਵਿਆਹ ਤੋਂ ਬਾਅਦ ਨੂੰਹ ਦਾ ਨਾਂ ਦਰਜ ਕਰਵਾਉਣਾ ਹੈ ਤਾਂ ਉਸ ਦਾ ਆਧਾਰ ਕਾਰਡ, ਮੈਰਿਜ ਸਰਟੀਫਿਕੇਟ, ਪਤੀ ਦਾ ਰਾਸ਼ਨ ਕਾਰਡ ਤੇ ਪਹਿਲਾਂ ਮਾਤਾ-ਪਿਤਾ ਦੇ ਘਰ ਜੋ ਰਾਸ਼ਨ ਕਾਰਡ ਸੀ, ਉਸ ਤੋਂ ਨਾਂ ਹਟਵਾਉਣ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ।

ਆਨਲਾਈਨ ਇਸ ਤਰ੍ਹਾਂ ਜੋੜੋ ਨਾਂ

  • ਸਭ ਤੋਂ ਪਹਿਲਾਂ ਸੂਬੇ ਦੀ ਖਾਧ ਆਪੂਰਤੀ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਜਾਓ।
  • ਫਿਰ ਲੌਗਇਨ ਆਈਡੀ ਬਣਾਓ, ਜੇਕਰ ਪਹਿਲਾਂ ਤੋਂ ਆਈਡੀ ਹੈ ਤਾਂ ਉਸ ਨੂੰ ਲੌਗਇਨ ਕਰੋ।
  • ਹੋਮ ਪੇਜ ‘ਤੇ ਜਾਓ, ਨਵੇਂ ਮੈਂਬਰ ਦਾ ਨਾਂ ਜੋੜਨ ਦੀ ਆਪਸ਼ਨ ਦਿਖਾਈ ਦੇਵੇਗੀ।
  • ਇਸ ‘ਤੇ ਕਲਿੱਕ ਕਰਕੇ ਨਵਾਂ ਫਾਰਮ ਆ ਜਾਵੇਗਾ।
  • ਇਥੇ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਦੀ ਸਹੀ-ਸਹੀ ਜਾਣਕਾਰੀ ਭਰੋ।
  • ਫਾਰਮ ਦੇ ਨਾਲ ਤਹਾਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਸਾਫਟ ਕਾਪੀ ਵੀ ਅਪਲੋਡ ਕਰਨੀ ਹੋਵੇਗੀ।
  • ਫਾਰਮ ਸਬਮਿਟ ਕਰਨ ਤੋਂ ਬਾਅਦ ਇਕ ਰਜਿਸਟ੍ਰੇਸ਼ਨ ਨੰਬਰ ਵੀ ਆਵੇਗਾ।
  • ਇਸ ਨਾਲ ਤੁਸੀਂ ਇਸ ਪੋਰਟਲ ‘ਤੇ ਆਪਣਾ ਫਾਰਮ ਟ੍ਰੈਕ ਕਰ ਸਕਦੇ ਹੋ।
  • ਫਾਰਮ ਤੇ ਦਸਤਾਵੇਜ਼ ਅਧਿਕਾਰੀ ਚੈੱਕ ਕਰਨਗੇ।

ਜੇਕਰ ਸਭ ਸਹੀ ਰਿਹਾ ਤਾਂ ਤੁਹਾਡੇ ਫਾਰਮ ਨੂੰ ਅਕਸੈਪਟ ਕਰ ਲਿਆ ਜਾਵੇਗਾ ਤੇ ਪੋਸਟ ਜ਼ਰੀਏ ਰਾਸ਼ਨ ਕਾਰਡ ਤੁਹਾਡੇ ਘਰ ਪਹੁੰਚਾ ਦਿੱਤਾ ਜਾਵੇਗਾ।