ਨੋਇਡਾ| ਗਾਰਡਨ ਗਲੇਰੀਆ ਮਾਲ ਵਿੱਚ ਲਾਰਡ ਆਫ ਦਿ ਡਰਿੰਕਸ ਰੈਸਟੋ-ਬਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਰਾਮਾਨੰਦ ਸਾਗਰ ਦੇ ਟੀਵੀ ਸ਼ੋਅ ਰਾਮਾਇਣ ਦੀ ਇੱਕ ਕਲਿੱਪ ਨੂੰ ਰੀਮਿਕਸ ਕਰਕੇ ਚਲਾਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੁੰਦੇ ਹੀ ਨੋਇਡਾ ਪੁਲਿਸ ਨੇ ਖੁਦ ਇਸ ਮਾਮਲੇ ‘ਚ ਐੱਫ.ਆਈ.ਆਰ. ਦਰਜ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਗਾਰਡਨ ਗਲੇਰੀਆ ਵਿੱਚ ਲਾਰਡ ਆਫ ਡਰਿੰਕਸ ਬਾਰ ਦੇ ਸਹਿ-ਮਾਲਕ ਅਤੇ ਇਸ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ।

ਵਾਇਰਲ ਹੋਈ ਵੀਡੀਓ ‘ਚ ਕੁਝ ਲੋਕ ਡਾਂਸ ਕਰਦੇ ਅਤੇ ਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿੱਛੇ ਰਾਮਾਇਣ ਸ਼ੋਅ ਤੋਂ ਸ਼੍ਰੀ ਰਾਮ-ਰਾਵਣ ਯੁੱਧ ਦਾ ਦ੍ਰਿਸ਼ ਵੱਡੇ ਪਰਦੇ ‘ਤੇ ਦਿਖਾਈ ਦੇ ਰਿਹਾ ਹੈ। ਬਾਅਦ ਵਿੱਚ ਦੋਵਾਂ ਦੇ ਡਾਇਲਾਗ ਅੱਗੇ-ਪਿੱਛੇ ਕਰਕੇ ਚਲਾਏ ਗਏ, ਨਾਲ ਹੀ ਤੇਜ਼ ਮਿਊਜ਼ਿਕ ਵੀ ਚੱਲਦਾ ਰਿਹਾ।

ਡੀਸੀਪੀ ਨੋਇਡਾ ਸ਼ਕਤੀ ਅਵਸਥੀ ਮੁਤਾਬਕ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ, ਸੈਕਟਰ 39 ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਸਹਿ-ਮਾਲਕ ਮਾਣਕ ਅਗਰਵਾਲ ਅਤੇ ਮੈਨੇਜਰ ਅਭਿਸ਼ੇਕ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਡੀ.ਜੇ. ਇਸ ਵੇਲੇ ਚੇਨਈ ਵਿੱਚ ਹੈ।