ਚੰਡੀਗੜ੍ਹ, 11 ਜਨਵਰੀ | ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦਰਮਿਆਨ ਸ਼ਬਦੀ ਜੰਗ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਕੱਲ ਹੁਸ਼ਿਆਰਪੁਰ ਵਿਖੇ ਸਿੱਧੂ ਵੱਲੋਂ ਕੀਤੀ ਰੈਲੀ ਵਿਚ ਕੀਤੀਆਂ ਟਿੱਪਣੀਆਂ ’ਤੇ ਹੁਣ ਰਾਜਾ ਵੜਿੰਗ ਨੇ ਵੀ ਪਲਟਵਾਰ ਕੀਤਾ ਹੈ। ਉਹ ਪਹਿਲਾਂ ਬਿਨਾਂ ਨਾਂ ਲਏ ਸਿੱਧੂ ’ਤੇ ਨਿਸ਼ਾਨੇ ਸਾਧਦੇ ਸਨ ਪਰ ਹੁਣ ਉਨ੍ਹਾਂ ਸਿੱਧੇ ਤੌਰ ’ਤੇ ਹੀ ਨਾਂ ਲੈ ਕੇ ਸਿੱਧੂ ਨੂੰ ਚਿਤਾਵਨੀ ਦੇ ਦਿੱਤੀ ਹੈ।
ਵੇਖੋ ਵੀਡੀਓ
https://www.facebook.com/punjabibulletinworld/videos/719173726624310
ਸਿੱਧੂ ਨੇ ਕੱਲ ਰੈਲੀ ਦੌਰਾਨ ਬਿਨਾਂ ਨਾਂ ਲਏ ਰਾਜਾ ਵੜਿੰਗ ਨੂੰ ਨਿਸ਼ਾਨੇ ’ਤੇ ਲਿਆ ਸੀ। ਵੜਿੰਗ ਨੇ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਸਾਹਿਬ ਰੰਗ ਵਿਚ ਭੰਗ ਨਾ ਪਾਓ। ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਈ ਵਾਰ ਕਮਜ਼ੋਰ ਸਮਝਿਆ ਜਾਣ ਵਾਲਾ ਹੀ ਅਜਿਹਾ ਟੀਕਾ ਲਾਉਂਦਾ ਹੈ ਕਿ ਸਭ ਕੁਝ ਠੀਕ ਕਰ ਦਿੰਦਾ ਹੈ।
ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਪਾਰਟੀ ਮਜ਼ਬੂਤੀ ਲਈ ਰੈਲੀਆਂ ਕਰਨ ’ਤੇ ਕੋਈ ਇਤਰਾਜ਼ ਨਹੀਂ ਪਰ ਇਹ ਪ੍ਰਧਾਨ ਦੀ ਜਾਣਕਾਰੀ ਵਿਚ ਹੋਣੀਆਂ ਚਾਹੀਦੀਆਂ ਹਨ। ਵੜਿੰਗ ਨੇ ਕਿਹਾ ਕਿ ਜੋ ਵੀ ਪਾਰਟੀ ਬਾਰੇ ਗ਼ਲਤ ਬਿਆਨਬਾਜ਼ੀ ਕਰੇਗਾ, ਉਹ ਭਾਵੇਂ ਸਾਬਕਾ ਪ੍ਰਧਾਨ ਹੋਵੇ ਜਾਂ ਹੋਰ ਸਖ਼ਤ ਅਨੁਸ਼ਾਸਨੀ ਕਾਰਵਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਿਅਕਤੀਆਂ ਦੇ ਕੱਦ ਵੱਡੇ ਹੁੰਦੇ ਹਨ ਪਰ ਦਿਲ ਛੋਟੇ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)