<p><strong>ਚੰਡੀਗੜ੍ਹ&comma; 5 ਦਸੰਬਰ &vert;<&sol;strong> ਪੰਜਾਬ-ਚੰਡੀਗੜ੍ਹ &&num;8216&semi;ਚ ਜਲਦ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਇਹ ਬਦਲਾਅ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਆ ਰਿਹਾ ਹੈ&comma; ਜੋ 7 ਦਸੰਬਰ ਦੀ ਰਾਤ ਨੂੰ ਸਰਗਰਮ ਹੋ ਜਾਵੇਗਾ। ਹਿਮਾਲਿਆ ਦੀਆਂ ਚੋਟੀਆਂ &&num;8216&semi;ਤੇ 7 ਦਸੰਬਰ ਤੋਂ ਮੌਸਮ &&num;8216&semi;ਚ ਬਦਲਾਅ ਦੇਖਣ ਨੂੰ ਮਿਲੇਗਾ ਪਰ ਮੈਦਾਨੀ ਇਲਾਕਿਆਂ &&num;8216&semi;ਚ ਇਸ ਦਾ ਅਸਰ 8 ਦਸੰਬਰ ਨੂੰ ਦੇਖਣ ਨੂੰ ਮਿਲੇਗਾ।<&sol;p>&NewLine;<p>ਚੰਡੀਗੜ੍ਹ ਸਮੇਤ ਪੰਜਾਬ ਦੇ ਕੁਝ ਇਲਾਕਿਆਂ &&num;8216&semi;ਚ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿਚ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਚੰਡੀਗੜ੍ਹ ਵਿਚ ਵੀ ਤਾਪਮਾਨ ਵਿਚ ਅਜਿਹੀ ਹੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਪੰਜਾਬ ਤੇ ਚੰਡੀਗੜ੍ਹ ਦੋਵਾਂ ਵਿਚ ਤਾਪਮਾਨ ਆਮ ਨਾਲੋਂ ਵੱਧ ਰਿਹਾ।<&sol;p>&NewLine;<p>ਪੰਜਾਬ ਵਿਚ ਤਾਪਮਾਨ 4 ਡਿਗਰੀ ਅਤੇ ਚੰਡੀਗੜ੍ਹ ਵਿਚ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸਾਲ ਉੱਤਰੀ ਭਾਰਤ ਵਿਚ ਸਰਦੀਆਂ ਕੁਝ ਦਿਨ ਹੋਰ ਰਹਿਣਗੀਆਂ। ਵੈਸਟਰਨ ਡਿਸਟਰਬੈਂਸ ਦੇ ਕਮਜ਼ੋਰ ਹੋਣ ਕਾਰਨ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ। ਨਵੰਬਰ ਦੇ ਮਹੀਨੇ ਦੌਰਾਨ ਤਾਪਮਾਨ ਆਮ ਅਤੇ ਵੱਧ ਦਰਜ ਕੀਤਾ ਗਿਆ ਸੀ&comma; ਜਦਕਿ ਦਸੰਬਰ ਦੇ ਪਹਿਲੇ ਹਫਤੇ ਵਿਚ ਵੀ ਅਜਿਹੇ ਹਾਲਾਤ ਰਹਿਣ ਦੀ ਉਮੀਦ ਹੈ।<&sol;p>&NewLine;<p>ਇੱਕ ਪਾਸੇ ਜਿੱਥੇ ਵੈਸਟਰਨ ਡਿਸਟਰਬੈਂਸ ਐਕਟਿਵ ਰਹੇਗਾ&comma; ਉੱਥੇ ਹੀ ਮੈਦਾਨੀ ਇਲਾਕਿਆਂ ਵਿਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲੇਗਾ। ਮਾਲਵੇ ਦੇ 9 ਜ਼ਿਲ੍ਹਿਆਂ ਵਿਚ 7 &ZeroWidthSpace;&ZeroWidthSpace;ਨਵੰਬਰ ਨੂੰ ਧੁੰਦ ਪੈਣੀ ਹੈ&comma; ਜਦਕਿ 8 ਨਵੰਬਰ ਨੂੰ 13 ਜ਼ਿਲ੍ਹਿਆਂ ਵਿਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਫਿਲਹਾਲ ਇਹ ਅਲਰਟ ਦੋ ਦਿਨਾਂ ਲਈ ਜਾਰੀ ਕੀਤਾ ਗਿਆ ਹੈ।<&sol;p>&NewLine;<p>ਪੰਜਾਬ ਵਿਚ ਧੁੰਦ ਦਾ ਅਸਰ ਅੰਮ੍ਰਿਤਸਰ&comma; ਤਰਨਤਾਰਨ&comma; ਕਪੂਰਥਲਾ&comma; ਜਲੰਧਰ&comma; ਫ਼ਿਰੋਜ਼ਪੁਰ&comma; ਫ਼ਾਜ਼ਿਲਕਾ&comma; ਫ਼ਰੀਦਕੋਟ&comma; ਮੁਕਤਸਰ&comma; ਮੋਗਾ&comma; ਬਠਿੰਡਾ&comma; ਲੁਧਿਆਣਾ&comma; ਬਰਨਾਲਾ&comma; ਮਾਨਸਾ&comma; ਮਲੇਰਕੋਟਲਾ ਅਤੇ ਸੰਗਰੂਰ ਵਿਚ ਦੇਖਣ ਨੂੰ ਮਿਲੇਗਾ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;