ਜਲੰਧਰ | ਸ਼ਹਿਰ ਦੇ ਮੈਡੀਸਿਟੀ ਹਸਪਤਾਲ ਵਿੱਚ ਇੱਕ ਮਰੀਜ ਦੀ ਮੌਤ ਤੋਂ ਬਾਅਦ ਹੰਗਾਮਾ ਹੋ ਗਿਆ। ਮਰੀਜ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਵਾਲਿਆਂ ‘ਤੇ ਸਹੀ ਇਲਾਜ ਨਾ ਕਰਨ ਦੇ ਇਲਜਾਮ ਲਗਾਏ। ਡਾਕਟਰ ਅਤੇ ਮਰੀਜ਼ ਦੇ ਪਰਿਵਾਰਾਂ ਵਿੱਚ ਹੋਈ ਧੱਕਾਮੁੱਕੀ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚ ਗਈ।

ਮ੍ਰਿਤਕ ਸ਼ਕੁੰਤਲਾ ਦੀ ਕੁੜੀ ਸੀਮਾ, ਬੇਟੇ ਰਜਿੰਦਰ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ 19 ਮਾਰਚ ਨੂੰ ਮਰੀਜ ਦਾਖਲ ਕੀਤਾ ਸੀ। ਉਹ ਕਈ ਵਾਰ ਦੱਸਦੇ ਸਨ ਕਿ ਡਾਕਟਰ ਸਹੀ ਤਰੀਕੇ ਨਾਲ ਨਹੀਂ ਵੇਖਦੇ। ਹੁਣ ਤੱਕ ਕੋਰੋਨਾ ਰਿਪੋਰਟ ਵੀ ਸਾਨੂੰ ਨਹੀਂ ਵਿਖਾਈ ਗਈ। ਅੱਜ ਸਾਨੂੰ ਮਰੀਜ ਦੀ ਮੌਤ ਬਾਰੇ ਵੀ ਨਹੀਂ ਦੱਸਿਆ। ਜਦੋਂ ਸਾਨੂੰ ਅੰਦਰ ਜਾ ਕੇ ਪਤਾ ਲੱਗਿਆ ਤਾਂ ਡਾਕਟਰ ਲਾਸ਼ ਦੇਣ ਦੀ ਥਾਂ ਧਮਕੀਆਂ ਦੇਣ ਲੱਗੇ।

ਲਾਂਬੜਾ ਥਾਣੇ ਦੇ ਏਐਸਆਈ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਵਿੱਚ ਸੁਣਾਈ ਦੇ ਰਿਹਾ ਹੈ ਕਿ ਡਾਕਟਰ ਮਰੀਜ ਦੇ ਪਰਿਵਾਰਾਂ ਨੂੰ ਧਮਕੀ ਵਾਲੇ ਲਹਿਜੇ ਵਿੱਚ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਹੈ, ਜੇਕਰ ਕੋਈ ਸ਼ਿਕਾਇਤ ਕਰੇਗਾ ਤਾਂ ਐਕਸ਼ਨ ਲਵਾਂਗੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

AddThis Website Tools