ਉਤਰ ਪ੍ਰਦੇਸ਼ | ਨੋਇਡਾ ਦੀ ਗੋਲਡਨ ਪਾਮ ਸੋਸਾਇਟੀ ‘ਚ 26 ਸਾਲ ਦੇ ਨੌਜਵਾਨ ਵੱਲੋਂ 20ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨਮਨ ਮਦਾਨ ਵੱਜੋਂ ਹੋਈ ਹੈ। ਨਮਨ ਸਾਫਟਵੇਅਰ ਇੰਜੀਨੀਅਰ ਸੀ। ਉਹ ਚੰਡੀਗੜ੍ਹ ਤੋਂ ਨੋਇਡਾ ਆਇਆ ਸੀ। ਦੱਸਿਆ ਜਾ ਰਿਹਾ ਹੈ ਉਸ ਨੇ ਇਹ ਫਲੈਟ ਕੁਝ ਦਿਨਾਂ ਲਈ ਕਿਰਾਏ ’ਤੇ ਲਿਆ ਸੀ, ਜਦੋਂ ਘਟਨਾ ਵਾਪਰੀ, ਉਦੋਂ ਲੜਕੀ ਕਮਰੇ ‘ਚ ਮੌਜੂਦ ਸੀ।


ਲੜਕੀ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੇ 2 ਦਿਨ ਸ਼ਰਾਬ ਪੀਤੀ ਸੀ। ਸ਼ੁੱਕਰਵਾਰ ਨੂੰ ਫਿਰ ਤੋਂ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਜਦੋਂ ਉਹ ਰਾਤ 9 ਵਜੇ ਕਮਰੇ ਤੋਂ ਬਾਹਰ ਨਿਕਲੀ ਤਾਂ ਨਮਨ ਨੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਰੈਸਟੋਰੈਂਟ ‘ਚ ਖਾਣਾ ਖਾ ਰਹੀ ਔਰਤ ‘ਤੇ ਡਿੱਗ ਗਿਆ।

ADCP ਆਸ਼ੂਤੋਸ਼ ਨੇ ਦੱਸਿਆ ਕਿ ਰੈਸਟੋਰੈਂਟ ‘ਚ ਬੈਠੀ ਔਰਤ ਵੀ ਜ਼ਖਮੀ ਹੋ ਗਈ। ਔਰਤ ਦੇ ਮੋਢੇ ‘ਤੇ ਸੱਟ ਲੱਗੀ ਹੈ। ਫਿਲਹਾਲ ਔਰਤ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਮਨ ਸੋਨੀਪਤ ਦਾ ਰਹਿਣ ਵਾਲਾ ਸੀ। ਉਹ ਸਾਫਟਵੇਅਰ ਇੰਜੀਨੀਅਰ ਸੀ। ਲੜਕੀ ਇਕ ਪ੍ਰਾਈਵੇਟ ਕਾਲਜ ਵਿਚ ਅਧਿਆਪਕਾ ਹੈ।