ਫਰੀਦਕੋਟ, 14 ਨਵੰਬਰ | ਵਿਦੇਸ਼ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕ ਹਾਦਸੇ ਵਿਚ ਕੋਟਕਪੂਰਾ ਦੇ ਨੇੜਲੇ ਪਿੰਡ ਢੀਮਾਂ ਵਾਲੀ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਗਈ, ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ, ਦੀਵਾਲੀ ਵਾਲੇ ਦਿਨ ਇਹ ਹਾਦਸਾ ਵਾਪਰਿਆ।
ਮ੍ਰਿਤਕ ਦੀ ਪਛਾਣ ਪਰਮਪ੍ਰੀਤ ਸਿੰਘ ਦਿਓਲ (26) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੀਵਾਲੀ ਵਾਲੇ ਦਿਨ ਅਮਰੀਕਾ ਦੇ ਟੈਕਸਾਸ ਵਿਖੇ ਵਾਪਰੇ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਪਰਮਪ੍ਰੀਤ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਸਮੇਂ ਹਾਦਸਾ ਵਾਪਰਿਆ ਪਰਮਪ੍ਰੀਤ ਦਾ ਦੋਸਤ ਸੁਖਮਨ ਸਿੰਘ ਸਿੱਧੂ ਵਾਸੀ ਮੂਸੇਵਾਲਾ ਵੀ ਉਸ ਦੇ ਨਾਲ ਹੀ ਸੀ ਤੇ ਘਟਨਾ ਵਿਚ ਉਹ ਵੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਮਾਪਿਆਂ ‘ਤੇ ਪੁੱਤ ਦੀ ਇਸ ਬੇਵਕਤੀ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਤੇ ਪੂਰੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ।