ਜਲੰਧਰ | ਪੰਜਾਬੀ ਸਿੰਗਰ ਜੀ ਖਾਨ ਨੇ ਹਿੰਦੂ ਸਮਾਜ ਕੋਲੋ ਮਾਫੀ ਮੰਗ ਲਈ ਹੈ। ਉਹਨਾਂ ਨੇ ਇਹ ਮਾਫੀ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਹੋ ਕੇ ਮੰਗੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਜਨਕਪੁਰੀ ਇਲਾਕੇ ‘ਚ ਗਣਪਤੀ ਵਿਸਰਜਨ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ ਸੀ।

ਇਸ ਪ੍ਰੋਗਰਾਮ ਵਿਚ ਜੀ ਖਾਨ ਨੂੰ ਬੁਲਾਇਆ ਗਿਆ। ਇਸ ਧਾਰਮਿਕ ਪ੍ਰੋਗਰਾਮ ਵਿਚ ਜੀ ਖਾਨ ਸ਼ਰਾਬ ਵਾਲਾ ਗਾ ਬੈਠੇ। ਇਸ ਤੋਂ ਬਾਅਦ ਸ਼ਿਵ ਸੈਨਾ ਦੇ ਆਗੂਆਂ ਨੇ ਜੀ ਖਾਨ ਦਾ ਵਿਰੋਧ ਕੀਤਾ ਤੇ ਪੁਲਿਸ ਥਾਣੇ ਸ਼ਿਕਾਇਤ ਵੀ ਦਰਜ ਕਰਵਾਈ

ਜੀ ਖਾਨ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੈਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ। ਮੈਨੂੰ ਗਾਉਂਦੇ ਸਮੇਂ ਸਰੋਤਿਆਂ ਦੀ ਫਰਮਾਇਸ਼ ਆਈ ਸੀ ਕਿ ਮੈਂ ਪੰਜਾਬੀ ਗੀਤ ਗਾਵਾਂ। ਉਹਨਾਂ ਕਿਹਾ ਮੇਰੇ ਤੋਂ ਗਲਤੀ ਹੋਈ ਹੈ ਮੈਂ ਇਸਦੀ ਮਾਫੀ ਮੰਗਦਾ ਹਾਂ। ਮੇਰਾ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ।