&NewLine;<p class&equals;"wp-block-paragraph">ਅਗਸਤ 1982 ਵਿਚ ਸ਼ੁਰੂ ਹੋਏ ਧਰਮ-ਯੁੱਧ ਮੋਰਚੇ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਨਿਊਜ਼ ਏਜੰਸੀ ਯੂ&period;ਐਨ&period;ਆਈ&period; ਲਈ ਰੀਪੋਰਟਿੰਗ ਕਰਦਿਆਂ&comma; ਮੈਨੂੰ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫ਼ੌਜੀ ਹਮਲੇ ਲਈ ਤਿਆਰ ਹੁੰਦੀ ਫ਼ਿਜ਼ਾ ਨੂੰ ਨੇੜ੍ਹਿਓ ਤੱਕਣ ਦਾ ਮੌਕਾ ਮਿਿਲਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿੱਖਾਂ&NewLine;ਦੀ ਦਿੱਲੀ ਦਰਬਾਰ ਵਿਰੁੱਧ ਕਿਵੇਂ ਹੌਲੀ ਹੌਲੀ ਲਕੀਰ ਖਿੱਚੀ ਗਈ&semi; ਕਿਵੇਂ ਉਸ ਸਮੇਂ ਦੀ ਪ੍ਰਧਾਨ&NewLine;ਮੰਤਰੀ ਇੰਦਰਾ ਗਾਂਧੀ ਨੇ ਕਾਂਗਰਸ ਦੀ ਦਲਿਤ ਤੇ ਘੱਟ-ਗਿਣਤੀਆਂ ਪੱਖੀ ਨੀਤੀ ਨੂੰ 1980 ਦੇ ਦਹਾਕੇ ਦੇ ਮੁੱਢ ਵਿਚ ਹੀ&NewLine;ਬਦਲਕੇ ਬਹੁ-ਗਿਣਤੀ ਹਿੰਦੂ ਸਮਾਜ ਪੱਖੀ ਬਣਾਕੇ ਆਪਣਾ ਸਿਆਸੀ ਆਧਾਰ ਵਧਾਉਣਾ ਸ਼ੁਰੂ ਕੀਤਾ&semi; ਕਿਵੇਂ ਇਸ ਨਵੇਂ ਸਿਆਸੀ ਪੈਂਤੜੇ&NewLine;ਤਹਿਤ ਇੰਦਰਾ ਗਾਂਧੀ ਨੇ ਦਰਿਆਈ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਕਾਣੀ ਵੰਡ ਕਰਕੇ ਹਿੰਦੂ&NewLine;ਬਹੁ-ਗਿਣਤੀ ਸੂਬੇ ਹਰਿਆਣੇ ਦਾ ਪੱਖ ਪੂਰਿਆ&semi; ਕਿਵੇਂ ਕੇਂਦਰ ਸਰਕਾਰ ਵਲੋਂ&NewLine;ਪੰਜਾਬ ਨਾਲ ਕੀਤੇ ਗਏ ਜ਼ਾਹਰਾ ਵਿਤਕਰੇ ਵਿਰੁੱਧ ਅਕਾਲੀਆਂ ਵਲੋਂ ਧਰਮ ਯੁੱਧ ਮੋਰਚੇ ਦੇ ਨਾਂ ਹੇਠ&NewLine;ਚਲਾਏ ਗਏ ਅੰਦੋਲਨ ਨੂੰ ਇੰਦਰਾ ਗਾਂਧੀ ਨੇ ਫਿਰਕੂ ਰੰਗਤ ਦਿੱਤੀ&semi; ਸੂਬਿਆਂ ਨੂੰ ਵੱਧ ਅਧਿਕਾਰਾਂ ਦੀ&NewLine;ਵਕਾਲਤ ਕਰਨ ਵਾਲੇ ਅਕਾਲੀ ਦਲ ਦੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਤੇ ਦੇਸ ਤੋੜਨ ਦਾ&NewLine;ਦਸਤਾਵੇਜ਼ ਕਹਿਕੇ ਭੰਡਿਆ&semi; ਸਰਕਾਰ&NewLine;ਨੇ ਏਜੰਸੀਆਂ ਤੇ ਸੱਤਾ ਦੇ ਹੋਰ ਹੱਥ-ਕੰਡੇ ਵਰਤਕੇ ਪੰਜਾਬ ਵਿਚ ਹਿੰਸਾ ਤੇ ਕਤਲੋ-ਗਾਰਤ ਨੂੰ ਕਿਵੇਂ&NewLine;ਪ੍ਰਚੰਡ ਕੀਤਾ ਅਤੇ ਕਿਵੇਂ ਦੇਸ-ਵਿਦੇਸ ਵਿਚ ਇਹ ਪ੍ਰਭਾਵ ਦਿੱਤਾ ਕਿ &OpenCurlyDoubleQuote;ਪੰਜਾਬ ਵਿਚ ਸਿੱਖ ਹਿੰਦੂਆਂ ਨੂੰ&NewLine;ਮਾਰ ਰਹੇ ਹਨ… ਇਸ&NewLine;ਕਤਲੋਗਾਰਤ ਵਿਚ ਪਾਕਿਸਤਾਨ ਸਿੱਖਾਂ ਨੂੰ ਸ਼ਹਿ ਦੇ ਰਿਹਾ ਹੈ ……ਦੇਸ ਟੁੱਟਣ ਦੀ ਕਗਾਰ ਤੇ ਹੈ… ਦੇਸ ਦੀ ਅਜ਼ਾਦੀ ਖਤਰੇ ਵਿਚ&NewLine;ਹੈ&period;&period;।” ਇਸ&NewLine;ਪ੍ਰਭਾਵ ਨੂੰ ਪੱੁਖਤਾ ਕਰਨ ਵਿਚ ਦੇਸ ਦੇ ਬਹੁਗਿਣਤੀ ਪੱਖੀ ਮੀਡੀਏ ਨੇ ਵੀ ਆਪਣੀ ਅਹਿਮ ਭੂਮਿਕਾ&NewLine;ਨਿਭਾਈ। ਤਾ-ਪ੍ਰਤੀ ਦੀ ਪੱਤਰਕਾਰੀ ਕਰਦਿਆਂ&comma; ਘਟਨਾਵਾਂ ਨੂੰ ਨੇੜ੍ਹਿਓ&NewLine;ਵਾਚਦਿਆਂ&comma; ਇਨ੍ਹਾਂ&NewLine;ਦੇ ਪਿੱਛੇ ਦਿੱਖ ਤੇ ਅਦਿੱਖ ਪਾਤਰਾਂ ਨਾਲ ਰੂ-ਬਰੂ ਹੰੁਦਿਆਂ ਅਤੇ ਕਈਆਂ ਨਾਲ ਘੁਲਦਿਆਂ-ਮਿਲਦਿਆਂ&NewLine;ਮੈਂ ਸਰਕਾਰ ਵਲੋਂ ਹਾਲਾਤਾਂ ਨੂੰ ਫੌਜੀ ਹਮਲੇ ਤੱਕ ਧੱਕਕੇ ਲਿਜਾਦਿਆਂ ਤੱਕਿਆ ਵੀ ਅਤੇ ਹੱਡੀ&NewLine;ਹੰਢਾਇਆ ਵੀ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ&NewLine;ਦੀਆਂ ਦਿੱਲੀ ਦਰਬਾਰ ਨਾਲ ਗੱਲ-ਮੁਕਾਉਣ ਦੀਆਂ ਸਿਰ-ਤੋੜ ਕੋਸ਼ਿਸ਼ਾਂ ਇੰਦਰਾਂ ਗਾਂਧੀ ਦੇ &OpenCurlyQuote;ਸਮਝੌਤੇ ਦੇ ਪ੍ਰਪੰਚ ਤੇ&NewLine;ਡਰਾਮੇਬਾਜ਼ੀ’ ਅੱਗੇ&NewLine;ਫ਼ੇਲ ਹੰੁਦੀਆਂ ਤੱਕੀਆਂ।ਸੰਤ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਆਪਸੀ ਖਿੱਚੋਤਾਣ&NewLine;ਅਤੇ ਬੱਬਰਾਂ ਤੇ ਭਿੰਡਰਾਂਵਾਲੇ ਜਥੇ ਦੇ ਹਥਿਆਰਬੰਦ ਮੈਂਬਰਾਂ ਦੀ ਆਪਸੀ ਖਹਿਬਾਜ਼ੀ ਨੂੰ ਨੇੜ੍ਹਿਓ&NewLine;ਦੇਖਿਆ ਕਿਉਂਕਿ ਮੋਰਚੇ ਦੌਰਾਨ ਸਾਡੇ ਸਥਾਨਕ ਪੱਤਰਕਾਰਾਂ ਦੀ ਦੋਨਾਂ ਸੰਤਾਂ ਨਾਲ ਤਕਰੀਬਨ ਰੋਜ਼ਾਨਾ&NewLine;ਮੁਲਾਕਾਤ ਹੁੰਦੀ ਰਹਿੰਦੀ ਸੀ।ਮੋਰਚੇ ਦੇ ਦਿਨੋ ਦਿਨ ਗਰਮ ਹੋਣ ਅਤੇ ਇਸ ਵਿਚ ਸਿੱਖਾਂ ਦੀ ਵਧਦੀ&NewLine;ਸ਼ਮੂਲੀਅਤ ਤੇ ਅਕਾਲੀ ਲੀਡਰਾਂ ਦੇ ਘੱਟਦੇ ਸਿਆਸੀ ਵਕਾਰ ਨੂੰ ਵੀ ਨੇੜ੍ਹਿਓ ਡਿੱਠਾ। ਜੂਨ 1984 ਦੇ ਪਹਿਲੇ ਹਫਤੇ ਭਾਰੀ-ਗਿਣਤੀ&NewLine;ਵਿਚ ਫੌਜ ਨੂੰ ਪੰਜਾਬ’ਚ&NewLine;ਤਾਇਨਾਤ ਕਰਨਾ&comma; ਸਾਰੇ&NewLine;ਸੂਬੇ’ਚ&NewLine;ਕਰਫਿਊ ਲਾਉਣਾ ਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਵਿੱਢਣ ਨੂੰ ਵੀ ਨੇੜ੍ਹੇ ਤੋਂ ਤੱਕਿਆ।ਸ੍ਰੀ&NewLine;ਦਰਬਾਰ ਸਾਹਿਬ ਤੋਂ ਇਕ ਕਿਲੋ ਮੀਟਰ ਦੀ ਦੂਰੀ ਤੇ ਰਹਿੰਦਾ ਹੋਣ ਕਾਰਨ&comma; ਮੈਂ ਤੋਪਾਂ-ਟੈਂਕਾਂ ਤੋਂ&NewLine;ਵਰ੍ਹਦੇ ਗੋਲਿਆਂ ਦੀ ਦਿਲ-ਦਹਿਲਾਉਣ ਵਾਲੀ ਗੜਗੜਾਹਟ ਅਤੇ ਉਹ ਚੀਕ ਚਿਹਾੜਾ ਸੁਣਿਆ ਜਿਹੜਾ ਤਿੰਨ&NewLine;ਦਹਾਕਿਆਂ ਬਾਅਦ ਅਜੇ ਵੀ ਮੇਰੇ ਦਿਲ-ਦਿਮਾਗ ਵਿਚ ਤਾਜ਼ਾ ਹੈ। ਫੌਜੀ ਹਮਲੇ ਬਾਅਦ ਗਲੀਆਂ-ਸੜ੍ਹੀਆਂ&NewLine;ਲਾਸ਼ਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰੋਂ ਮਿੳਂਸਿਪਲ ਕਮੇਟੀ ਦੇ ਕੂੜੇ੍ਹ ਵਾਲੇ ਟਰੱਕਾਂ-ਟਰਾਲੀਆਂ&NewLine;ਰਾਹੀ ਸ਼ਮਸ਼ਾਨ ਘਾਟ ਢੋਂਹਦੇ ਵੀ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ ਹੈ।ਸੜ੍ਹਕੇ ਸੁਆਹ ਹੋਈ&NewLine;ਸਿੱਖ-ਰੈਫ਼ਰੈਂਸ ਲਾਇਬਰੇਰੀ ਅਤੇ ਸ੍ਰੀ ਅਕਾਲ ਤਖਤ ਦੀ ਢੱਠੀ ਇਮਾਰਤ ਅੱਗੇ ਭੁਬਾਂ ਮਾਰ ਮਾਰ ਕੇ&NewLine;ਰੋਦੇਂ ਸਿੱਖਾਂ ਵਿਚ ਸ਼ਾਮਲ ਵੀ ਹੋਇਆ ਅਤੇ ਉਨ੍ਹਾਂ ਦਰਦ-ਭਰੇ ਪਲਾਂ ਦੀ ਰੀਪੋਰਟਿੰਗ ਵੀ ਕੀਤੀ। ਸ੍ਰੀ&NewLine;ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੇ ਤੁਰੰਤ ਬਾਅਦ ਅੰਮ੍ਰਿਤਸਰ ਵਿਚ &OpenCurlyQuote;ਸ਼ੱਕੀ ਥਾਵਾਂ ਅਤੇ ਵਿਅਕਤੀਆਂ’ ਉਤੇ ਮਾਰੇ ਗਏ ਫੌਜੀ ਛਾਪਿਆਂ&NewLine;ਵਿਚ ਮੈਂ ਵੀ ਲਪੇਟਿਆ ਗਿਆ ਸਾਂ।ਮੇਰੇ ਘਰ-ਦਫਤਰ ਤੇ ਹੋਏ ਫੌਜੀ ਟੁੱਕੜੀ ਦੇ &OpenCurlyQuote;ਰੇਡ’ ਵਿਚੋਂ ਮੈਂ ਕੁਦਰਤੀ ਹੀ ਬੱਚ&NewLine;ਗਿਆ ਸਾਂ।<br>&NewLine;ਫੌਜੀ&NewLine;ਹਮਲੇ ਪਿਛੋਂ ਇੰਦਰਾ ਗਾਂਧੀ ਦੀ ਬਦਲਵੀਂ ਸਿਆਸਤ ਨੇ ਆਪਣੀਆਂ &OpenCurlyDoubleQuote;ਪ੍ਰਾਪਤੀਆਂ” ਨੂੰ ਠੋਸ ਰਾਜਨੀਤੀ ਵਿਚ ਢਾਲਣ&NewLine;ਲਈ ਅਤੇ ਵਸੀਹ<&sol;p>&NewLine;&NewLine;&NewLine;&NewLine;<p class&equals;"wp-block-paragraph">ਪੈਮਾਨੇ&NewLine;ਤੇ ਸਿੱਖ ਸ਼ਰਧਾਲੂਆਂ ਦੇ ਕੀਤੇ ਗਏ ਖੁੂਨ-ਖਰਾਬੇ ਨੂੰ ਛੁਪਾਉਣ ਲਈ ਕਈ ਚਾਲਾਂ&NewLine;ਚਲੀਆਂ।ਧਰਮ-ਨਿਰਪੱਖਤਾ ਦਾ ਢੌਂਗ ਖੜ੍ਹਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਢਾਹੀ ਗਈ ਇਮਾਰਤ ਦੀ&NewLine;ਮੁਰੰਮਤ ਕਰਵਾਉਣ ਅਤੇ ਕਈ ਸ਼ਰਤਾਂ ਅਧੀਨ ਦਰਬਾਰ ਸਾਹਿਬ ਨੂੰ ਸਿੰਘ ਸਾਹਿਬਾਨ ਦੇ ਹਵਾਲੇ ਕਰਨ&NewLine;ਵਰਗੀਆਂ ਬ੍ਰਾਹਮਣੀ ਕੂਟਨੀਤਿਕ ਚਾਲਾਂ ਦਾ ਪ੍ਰਗਟਾਵਾ ਵੀ ਸਾਹਮਣੇ ਆਇਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਫਿਰ&comma; ਆਲ ਇੰਡੀਆ ਸਿੱਖ ਸਟੂਡੈਟਸ&NewLine;ਫੈਡਰੇਸ਼ਨ ਅਤੇ ਦਮਦਮੀ ਟਕਸਾਲ ਦੀ ਹੋਈ ਮੁੜ ਚੜ੍ਹਤ&comma; ਸਰਕਾਰੀ ਮੁਰੰਮਤ ਰਾਹੀਂ ਤਿਆਰ&NewLine;ਕੀਤੀ ਅਕਾਲ ਤਖਤ ਦੀ ਇਮਾਰਤ ਨੂੰ ਤੋੜ੍ਹ ਕੇ ਕਾਰ ਸੇਵਾ ਰਾਹੀ ਅਕਾਲ ਤਖਤ ਦੀ ਮੁੜ ਉਸਾਰੀ ਕਰਨ&NewLine;ਵਾਲੀ ਮਾਨਮੱਤੀ ਇਤਿਹਾਸਕ ਕਾਰਵਾਈ ਵਿਚ ਵੀ ਮੈਨੂੰ ਕਈ ਤਰੀਕਿਆਂ ਰਾਹੀਂ ਤਿਲ-ਫੱੁਲ ਹਿੱਸਾ ਪਾਉਣ ਦਾ&NewLine;ਸੁਭਾਗ ਪ੍ਰਾਪਤ ਹੋਇਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਸ੍ਰੀ&NewLine;ਦਰਬਾਰ ਸਹਿਬ ਉਤੇ ਕੀਤੇ ਗਏ ਫੌਜੀ ਹਮਲੇ ਤੋ ਪਿੱਛੋਂ ਸੰਤ ਜਰਨੈਲ ਸਿੰਘ ਦੇ ਪਿਤਾ ਬਾਬਾ ਜੋਗਿੰਦਰ&NewLine;ਸਿੰਘ ਤੇ ਉਸ ਨਾਲ ਜੁੜੇ ਸਿੱਖ ਆਗੂਆਂ ਵਲੋਂ ਹਰ ਅਹਿਮ ਮੌਕੇ ਆਪਣੀ ਨਦਾਨ ਸਿਆਸੀ ਸਮਝ ਕਾਰਨ ਕੀਤੇ&NewLine;ਜਾਂਦੇ ਗਲਤ ਫੈਸਲਿਆਂ ਨੂੰ ਵੀ ਵੇਖਿਆ। ਇਹਨਾਂ ਫੈਸਲਿਆਂ ਕਾਰਨ ਹੀ ਪਹਿਲਾਂ ਸੁਰਜੀਤ ਸਿੰਘ ਬਰਨਾਲਾ&NewLine;ਅਤੇ ਬਾਅਦ ਵਿਚ ਪਰਕਾਸ਼ ਸਿੰਘ ਬਾਦਲ ਦੀਆਂ ਤਿੰਨ ਸਰਕਾਰਾਂ ਬਣੀਆਂ।<&sol;p>&NewLine;&NewLine;&NewLine;&NewLine;<p class&equals;"wp-block-paragraph">26&NewLine;ਜਨਵਰੀ&NewLine;1986&NewLine;ਦੇ&NewLine;ਸਰਬੱਤ ਖਾਲਸਾ ਵਲੋਂ ਬਣਾਈ ਗਈ ਪੰਥਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰੋਂ ਕੀਤਾ&NewLine;ਗਿਆ &OpenCurlyQuote;ਖਾਲਿਸਤਾਨ’ ਦਾ ਐਲਾਨ&comma; 1947 ਤੋਂ ਇਕ ਦਹਾਕਾ ਪਹਿਲਾਂ ਇੰਡੀਅਨ&NewLine;ਉਪ ਮਹਾਂਦੀਪ ਵਿਚ ਯੂਰਪ ਦੀ ਤਰਜ਼ ਤੇ &OpenCurlyQuote;ਨੇਸ਼ਨ-ਸਟੇਟ’ ਖੜ੍ਹੀ ਕਰਨ ਵਾਲੀਆਂ ਚਲੀਆਂ&NewLine;ਰਾਜਨੀਤਿਕ ਪ੍ਰਕ੍ਰਿਆਵਾਂ ਦਾ ਹੀ ਦੁਹਰਾਉਣਾ ਸਾਬਤ ਹੋਇਆ। ਇਸ ਐਲਾਨ ਨਾਲ &OpenCurlyQuote;ਹਿੰਦੂ-ਇਲੀਟ’ ਵਲੋ &OpenCurlyQuote;ਹਿੰਦੂੂ-ਰਾਸ਼ਟਰ’ ਸਿਰਜਣ ਦੀ ਚਿਰਾਂ ਤੋਂ ਚਲਾਈ ਜਾ&NewLine;ਰਹੀ ਲੁਕਵੀਂ ਪ੍ਰਕ੍ਰਿਆ ਨੂੰ ਬਲ ਵੀ ਮਿਿਲਆ ਤੇ ਸਿੱਖ ਜਵਾਨੀ ਦਾ ਘਾਣ ਕਰਨ ਦਾ ਮੌਕਾ ਵੀ।ਸਿੱਖ&NewLine;ਭਾਈਚਾਰਾ ਦੋ ਹਿਿਸਆਂ ਵਿਚ ਵੰਡਿਆ ਗਿਆ।ਇਕ ਹਿੱਸੇ&comma; ਖਾਸ ਕਰਕੇ ਅਮੀਰ ਸਿੱਖਾਂ ਨੇ&NewLine;ਦਿੱਲੀ ਦਰਬਾਰ ਦੀ ਸਿੱਧੀ ਚਾਕਰੀ ਕਰਨੀ ਸ਼ੁਰੂ ਕਰ ਦਿੱਤੀ। ਉਹ ਦੇਸ ਦੀ &OpenCurlyQuote;ਏਕਤਾ ਅਖੰਡਤਾ’ ਦੇ ਖੁਦ ਅਲੰਬਰਦਾਰ ਹੀ ਨਹੀਂ&NewLine;ਬਣੇ ਬਲਕਿ ਦਿੱਲੀ ਦਰਬਾਰ ਵਲੋਂ ਸਿੱਖਾਂ ਉੱਤੇ ਢਾਹ ਗਏ ਅਤਿਆਚਾਰਾਂ ਨੂੰ ਜ਼ਾਇਜ਼ ਕਰਾਰ ਦੇਣ ਵਿਚ&NewLine;ਇੰਡੀਅਨ ਸਟੇਟ ਦੀ ਮਸ਼ੀਨਰੀ ਤੋਂ ਵੀ ਦੋ ਕਦਮ ਅੱਗੇ ਨਿਕਲ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਹੱਡੀਂ-ਹੰਢਾਈਆਂ&NewLine;ਸਿੱਖਾਂ ਦੀਆਂ ਸਿਆਸੀ ਕਮਜ਼ੋਰੀਆਂ ਦੀ ਕਸਕ ਤੇ ਸਿੱਖਾਂ ਵਲੋਂ ਭੋਗੇ ਲੰਬੇ ਸੰਤਾਪ ਦੀ ਟੀਸ ਮੈਨੂੰ&NewLine;ਦਿੱਲੀ ਵਿਚ ਪੱਤਰਕਾਰੀ ਕਰਦਿਆਂ ਦੋ-ਦਹਾਕੇ ਲਗਾਤਾਰ ਰੜ੍ਹਕਦੀ ਰਹੀ ਸੀ।ਦਿੱਲੀ ਅੰਦਰਲੇ ਸੱਤਾ ਦੇ&NewLine;ਗਲਿਆਰਿਆਂ ਵਿਚ ਪ੍ਰਚੱਲਤ ਕੂਟਨੀਤੀਆਂ ਨੇ ਮੇਰੀ ਰਾਜਨੀਤਿਕ ਸਮਝ ਨੂੰ ਤਾਂ ਜ਼ਰੂਰ ਗਹਿਰਾ ਕੀਤਾ&comma; ਪਰ ਮੇਰੀ ਪੱਗ ਵਾਲੀ ਸਿੱਖ-ਦਿੱਖ&NewLine;ਤੇ ਵਿਰਸੇ ਨਾਲ ਜੁੜਤ ਨੇ ਮੈਨੂੰ ਮੇਰੇ ਬਹੁ-ਗਿਣਤੀ ਖੱਬੇ-ਪੱਖੀ ਦੋਸਤਾਂ ਤੇ ਸਹਿਕਰਮੀਆਂ ਵਾਂਗ &OpenCurlyQuote;ਨੈਸ਼ਨਲਿਸਟ’ ਸਾਂਚੇ ਵਿਚ ਨਹੀਂ ਢਲਣ&NewLine;ਦਿੱਤਾ।ਰਾਜਧਾਨੀ ਦਿੱਲੀ ਵਿਚਲੇ ਮੇਰੇ ਲੰਬੇ ਵਸੇਬੇ ਨੇ&comma; ਸਗੋਂ&comma; ਮੈਨੁੂੰ ਇੰਡੀਆ ਦੀ&NewLine;ਭਿੰਨਤਾ-ਵਿਸ਼ਾਲਤਾ ਤੇ ਇਸਦੇ ਵੱਖ-ਵੱਖ ਕੌਮਾਂ ਦੇ ਸਮੂ੍ਹਹ ਹੋਣ ਦਾ ਵੱਧ ਅਹਿਸਾਸ ਕਰਵਾਇਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਯੂ&period;ਐਨ&period;ਆਈ&period;&NewLine;ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਵੀ&comma; 2010 ਤੱਕ&comma; ਮੇਰੇ ਵਿਚ ਹਿੰਮਤ ਤੇ ਹੌਸਲਾ&NewLine;ਨਹੀ ਸੀ ਕਿ ਮੈਂ ਆਪਣੇ ਦਿੱਲ-ਦਿਮਾਗ ਵਿਚ ਸਾਂਭੇ ਦਰਦ ਨੂੰ ਕਿਤਾਬੀ ਰੂਪ ਦੇ ਸਕਾਂ। ਹਾਂ&comma; ਸ੍ਰੀ ਦਰਬਾਰ ਸਾਹਿਬ ਉਤੇ ਹੋਏ&NewLine;ਫੌਜੀ ਹਮਲੇ ਦੀ ਹਰ ਬਰਸੀ ਉਤੇ ਪੰਜਾਬੀ ਅਖਬਾਰਾਂ ਵਿਚ ਡੇਢ ਦਹਾਕਾ ਲੇਖ ਤੇ ਟਿਪਣੀਆਂ ਜ਼ਰੂਰ ਲਿਖਦਾ&NewLine;ਰਿਹਾ ਅਤੇ ਮੀਡੀਆ ਵਲੋਂ ਉਸ ਸਮੇਂ ਨਿਭਾਏ ਕੋਝੇ ਅਤੇ ਇਕ-ਪਾਸੜ ਰੋਲ ਦੀ ਲਗਾਤਾਰ ਨੁਕਤਾ-ਚੀਨੀ ਵੀ&NewLine;ਕਰਦਾ ਰਿਹਾ ਸਾਂ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਖੀਰ&comma; ਮੈਨੂੰ ਚੰਡੀਗੜ੍ਹ ਆਉਣ ਪਿਛੋਂ&comma; ਮੇਰਾ ਦੋਸਤ ਰਣਜੀਤ ਸਿੰਘ&NewLine;ਲਗਾਤਾਰ ਕਹਿੰਦਾ ਰਿਹਾ ਕਿ &OpenCurlyDoubleQuote;ਤੰੂ&NewLine;ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਰਾਹੀਂ ਸਿੱਖਾਂ ਉਤੇ ਵਾਪਰੇ ਵੱਡੇ ਤਵਾਰੀਖੀ&NewLine;ਦੁਖਾਂਤ ਨੂੰ ਅੱਖੀ ਡਿੱਠਾ ਹੈ… ਘਟਨਾਵਾਂ&NewLine;ਦੀ ਰਪਿੋਰਟਿੰਗ ਕੀਤੀ ਹੈ …ਤੰੂ&NewLine;ਇਤਿਹਾਸ ਦੇ ਇਸ ਮਹੱਤਵਪੂਰਨ ਕਾਂਢ ਦਾ ਸ਼ਾਖਸ਼ਾਤ ਗਵਾਹ ਹੈਂ&period;&period; ਤੂੰ ਇਹ ਗਵਾਹੀ ਕਿਤਾਬ ਦੇ ਰੂਪ ਵਿਚ&NewLine;ਪੇਸ਼ ਕਿਉਂ ਨਹੀ ਕਰਦਾ&quest;…&period;&period;ਨਾਲੇ ਹੁਣ ਆਪਣੀ ਕਿੰਨੀ ਕੁ ਉਮਰ ਬਾਕੀ ਰਹਿ ਗਈ ਹੈ…ਪਤਾ ਨਹੀ ਕਦੋਂ ਜਿੰਦਗੀ ਦੀ ਸ਼ਾਮ&NewLine;ਪੈ ਜਾਵੇ।” ਰਣਜੀਤ&NewLine;ਸਿੰਘ ਦੀਆਂ ਗੱਲਾਂ&comma; ਅਕਸਰ&NewLine;ਹੀ ਮੈਨੂੰ ਪ੍ਰੋ&period; ਗੁਰਭਗਤ ਸਿੰਘ ਵਲੋਂ ਮੇਰੀ ਨਲਾਇਕੀ ਉਤੇ ਕਈ ਸਾਲ ਪਹਿਲਾਂ ਕੀਤੀ ਅਫ਼ਸੋਸ-ਨੁਮਾ&NewLine;ਟਿੱਪਣੀ ਯਾਦ ਕਰਵਾ ਦਿੰਦੀਆਂ।ਪ੍ਰੋਫੈਸਰ ਸਾਹਿਬ ਨੇ ਇੱਕ ਮੁਲਾਕਾਤ ਵਿਚ ਕਿਹਾ ਸੀ&comma; &OpenCurlyDoubleQuote;ਸਾਨੂੰ ਉਮੀਦ ਸੀ ਕਿ ਤੂੰ ਦਰਬਾਰ&NewLine;ਸਾਹਿਬ ਦੀ ਘਟਨਾਵਾਂ ਬਾਰੇ ਜ਼ਰੂਰ ਕੁਝ ਪ੍ਰੋਡਿਊਸ ਕਰੇਗਾ… ਪਰ&period;&period;।” ਇਸ ਦੇ ਨਾਲ ਹੀ ਮੈਨੂੰ ਪੰਜਾਬ&NewLine;ਦੇ ਦੁਖਾਂਤ ਤੇ ਮਨੁੱਖੀ-ਹੱਕਾਂ ਦੇ ਕੀਤੇ ਗਏ ਘਾਣ ਬਾਰੇ ਬਾਹਰੋ ਆਕੇ ਤਿੰਨ ਕਿਤਾਬਾਂ ਲਿਖਣ ਵਾਲੇ&NewLine;ਰਾਮ ਨਰਾਇਣ ਕੁਮਾਰ ਦੇ ਸ਼ਬਦ ਵੀ ਯਾਦ ਆ ਜਾਂਦੇ।ਉਹ ਦਿੱਲੀ ਵਿਚ ਹੋਈਆਂ ਮਿਲਣੀਆਂ ਦੌਰਾਨ ਮੈਨੂੰ&NewLine;ਕਿਹਾ ਕਰਦਾ ਸੀ&comma; &OpenCurlyDoubleQuote;ਮੈਂ ਗੈਰ-ਪੰਜਾਬੀ ਹੋਕੇ ਵੀ ਤਿੰਨ ਪੁਸਤਕਾਂ ਲਿਖ ਦਿੱਤੀਆਂ …&period; ਪਰ ਤੂੰ ਅਜੇ ਤੱਕ ਂ ਕੁਝ ਵੀ&NewLine;ਕਿਉ ਨਹੀਂ ਲਿਿਖਆ&quest;”<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ&NewLine;ਕਿਤਾਬ ਮੇਰੀਆਂ ਯਾਦਾਂ ਅਤੇ ਸਿਮਰਤੀ ਵਿੱਚ ਪਏ ਤੱਥਾਂ&comma; ਪੀੜਾਂ ਤੇ ਦਰਦਾਂ ਦਾ ਮਹਿਜ਼&NewLine;ਉਲੇਖ ਹੀ ਨਹੀਂ ਹੈ&comma; ਬਲਕਿ&NewLine;ਮੈਂ ਜੋ ਕੁਝ ਵੀ ਦੇਖਿਆ&comma; ਹੰਢਾਇਆ&NewLine;ਅਤੇ ਮਹਿਸੂਸ ਕੀਤਾ ਇਹ ਉਸਦੀ ਈਮਾਨਦਾਰੀ ਨਾਲ ਪੇਸ਼ ਕੀਤੀ ਗਈ ਤਸਵੀਰ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ&NewLine;ਮੇਰਾ ਵਿਸ਼ਵਾਸ਼ ਹੈ ਕਿ ਸਿੱਖ ਹੋਣ ਦੇ ਨਾਤੇ 1980 ਦੇ ਦਹਾਕੇ ਦੌਰਾਨ ਮੈਂ ਜੋ ਮਾਨਸਿਕ&NewLine;ਸੰਤਾਪ ਤੇ ਪੀੜ੍ਹ ਝੱਲੀ ਸੀ&comma; ਉਸੇ&NewLine;ਤਰਾਂ੍ਹ ਦਾ&comma; ਅਤੇ&NewLine;ਉਸ ਤੋਂ ਵੀ ਵੱਧ ਦਰਦ-ਵੇਦਨਾ ਬਹੁਤੇ ਸਿੱਖਾਂ ਨੇ ਵੀ ਹੰਢਾਈ ਸੀ। ਮੇਰੀ ਪੀੜ੍ਹ ਦੀ ਤਰ੍ਹਾਂ ਹੀ&NewLine;ਬਹੁਤੇ ਸਿੱਖਾਂ ਦੇ ਜ਼ਖ਼ਮ ਅਜੇ ਵੀ ਅੱਲੇ ਨੇ। ਮੈਂ ਧਰਮ-ਨਿਰਪੱਖ ਹੋਣ ਜਾਂ ਨਿਰਪੱਖ ਨਜ਼ਰੀਏ ਤੋਂ&NewLine;ਸਿੱਖ-ਦੁਖਾਂਤ ਦਾ ਇਤਿਹਾਸ ਲਿਖਣ ਦਾ ਦਾਅਵਾ ਬਿਲਕੁਲ ਨਹੀਂ ਕਰਦਾ।ਮੇਰੀਆਂ ਯਾਦਾਂ&comma; ਕਈ ਹੋਰ ਪੀੜ੍ਹਤ ਤੇ ਵਿਚਾਰਵਾਨ&NewLine;ਸਿੱਖਾਂ ਦੇ ਅਹਿਸਾਸਾਂ ਅਤੇ ਸਮਝ ਵਿਚ ਸ਼ਾਮਲ ਹੋਕੇ ਸਿੱਖ ਜਗਤ ਦੇ ਸਮੂਹਕ ਦਰਦ ਨੂੰ ਬਿਆਨਣ ਦੀ&NewLine;ਨਿਗੂਨੀ ਜਿਹੀ ਕੋਸ਼ਿਸ਼ ਕਰਦੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਰਣਜੀਤ&NewLine;ਸਿੰਘ ਦਾ ਮੈਂ ਤਹਿ-ਦਿਲੋਂ ਧੰਨਵਾਦੀ ਹਾਂ ਕਿ ਉਸਨੇ ਸਾਡੀਆਂ ਅਨੇਕ ਸੁਭਾ-ਸਵੇਰੇ ਪਾਰਕ ਵਿਚਲੀ ਸੈਰ&NewLine;ਮਿਲਣੀਆਂ ਦੌਰਾਨ ਮੇਰੇ ਕਈ ਕੱਚ-ਘੜ੍ਹ ਵਿਚਾਰਾਂ ਤੇ ਸੰਕਲਪਾਂ ਦੀ ਸੁਧਾਈ ਤੇ ਪਕਿਆਈ ਕੀਤੀ ਅਤੇ&NewLine;ਇਤਿਹਾਸ ਦੇ ਲੋੜ੍ਹੀਂਦੇ ਸਰੋਤ ਲੱਭਣ ਵਿਚ ਵਡਮੱੁਲੀ ਸਹਾਇਤਾ ਕੀਤੀ।<br>&NewLine;ਸੀਨੀਅਰ&NewLine;ਪੱਤਰਕਾਰ ਦਲਬੀਰ ਸਿੰਘ ਭਾਜੀ ਦਾ ਤਾਂ ਮੈਂ ਬਹੁਤ ਹੀ ਰਿਣੀ ਹਾਂ ਕਿਉਂਕਿ ਉਹਨਾਂ ਦੀ 1982 ਤੋਂ ਲਗਾਤਾਰ ਮਾਣੀ ਸੰਗਤ ਤੋਂ&NewLine;ਮੈਂ ਪੱਤਰਕਾਰੀ ਅਤੇ ਰਾਜਨੀਤੀ ਦੇ ਖੇਤਰ ਵਿਚ ਬਹੁਤ ਕੁਝ ਸਿੱਖਿਆ ਹੈ।ਮੈਂ ਸਿੱਖ ਚਿੰਤਕ ਗੁਰਬਚਨ&NewLine;ਸਿੰਘ ਦਾ ਵੀ ਧੰਨਵਾਦੀ ਹਾਂ ਜਿਸਨੇ ਇਸ ਕਿਤਾਬ ਦੇ ਖਰੜ੍ਹੇ ਦੀ ਸੁਧਾਈ ਕੀਤੀ। ਇਹਨਾਂ ਤੋਂ ਇਲਾਵਾ&comma; ਮੈਂ ਸਿੱਖ ਸੰਘਰਸ਼ ਨਾਲ ਜੁੜੇ&NewLine;ਰਹੇ ਕਈ ਹੋਰ ਮਿਤਰਾਂ-ਦੋਸਤਾਂ ਖਾਸ ਕਰਕੇ ਗੁਰਦਰਸ਼ਨ ਸਿੰਘ ਬਾਹੀਆ ਦਾ ਵੀ ਸ਼ੁਕਰਗਜ਼ਾਰ ਹਾਂ&NewLine;ਜਿੰਨ੍ਹਾਂ ਨੇ ਕਈ ਭੁਲੀਆਂ-ਵਿਸਰੀਆਂ ਗੱਲਾਂ ਤੇ ਤੱਥ ਯਾਦ ਕਰਵਾਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਖੀਰ’ਚ ਮੈਂ &OpenCurlyQuote;ਸਿੰਘ ਬ੍ਰਦਰਜ਼’ ਅੰਮ੍ਰਿਤਸਰ ਦਾ ਧੰਨਵਾਦੀ ਹਾਂ&NewLine;ਜਿੰਨਾਂ ਨੇ ਮੇਰੀ ਲਿਖਤ ਨੂੰ ਕਿਤਾਬੀ ਰੂਪ ਵਿਚ ਪਾਠਕਾਂ ਸਾਹਮਣੇ ਲਿਆਂਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;