ਮੋਗਾ | ਇਥੋਂ ਦੇ ਪਿੰਡ ਮਧੇਕੇ ਦੇ ਨਗਿੰਦਰ ਸਿੰਘ 78 ਸਾਲ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਆਪਣੀ ਕੈਨੇਡਾ ਦੇ ਵੈਨਕੂਵਰ ਰਹਿੰਦੀ ਧੀ ਨੂੰ ਮਿਲਣ ਗਿਆ ਸੀ। ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਨਗਿੰਦਰ ਸਿੰਘ 9 ਨਵੰਬਰ ਨੂੰ ਕੈਨੇਡਾ ਆਪਣੀ ਧੀ ਨੂੰ ਮਿਲਣ ਗਿਆ ਸੀ।

ਉਹ ਪੰਜਾਬ ਨੂੰ ਆਉਣ ਲਈ ਏਅਰਪੋਰਟ ‘ਤੇ ਆਪਣੀ ਕਾਗਜ਼ੀ ਕਾਰਵਾਈ ਕਰਵਾ ਕੇ ਜਹਾਜ਼ ਵਿਚ ਬੈਠ ਗਿਆ ਪਰ ਜਹਾਜ਼ ਦੇ ਉੱਡਣ ਤੋਂ ਪਹਿਲਾਂ ਹੀ ਨਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਡਾਕਟਰ ਨੇ ਦੱਸਿਆ ਕਿ ਪੁਲਿਸ ਨੇ ਨਗਿੰਦਰ ਸਿੰਘ ਦੀ ਧੀ ਨੂੰ ਉਸ ਦੇ ਪਿਤਾ ਦੇ ਅਚਾਨਕ ਬੀਮਾਰ ਹੋਣ ਦੀ ਸੂਚਨਾ ਦਿੱਤੀ ਪਰ ਨਗਿੰਦਰ ਦੀ ਹਸਪਤਾਲ ਵਿਚ ਹੀ ਮੌਤ ਹੋ ਗਈ।

ਧੀ ਆਪਣੇ ਪਿਤਾ ਨੂੰ ਖੁਦ ਏਅਰਪੋਰਟ ‘ਤੇ ਛੱਡ ਕੇ ਗਈ ਸੀ। ਨਗਿੰਦਰ ਸਿੰਘ ਤਿੰਨ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਉਸਦਾ ਪੁੱਤਰ ਗੁਰਬਿੰਦਰ ਸਿੰਘ ਵੀ ਵਿਦੇਸ਼ ਰਹਿੰਦਾ ਹੈ।