ਮੁਹਾਲੀ, 29 ਫਰਵਰੀ | ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਅਤੇ ਪੰਜਾਬੀ ਗਾਇਕ ਬੰਟੀ ਬੈਂਸ ‘ਤੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਹਾਲੀ ਕਟਾਣੀ ਢਾਬੇ ‘ਤੇ ਗੋਲੇਬਾਰੀ ਮਾਮਲੇ ‘ਚ ਪੰਜਾਬ ਪੁਲਿਸ ਦੀ ਏਜੀਟੀਐੱਫ ਟੀਮ ਨੇ ਮੁੱਖ ਦੋਸ਼ੀ ਨੂੰ ਬਲੌਂਗੀ, ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਨੰਨੂ ਵਜੋਂ ਹੋਈ ਹੈ ਜੋ ਬੰਬੀਹਾ ਗੈਂਗ ਦਾ ਸ਼ੂਟਰ ਦੱਸਿਆ ਜਾਂਦਾ ਹੈ। ਪੁਲਿਸ ਨੇ ਨੰਨੂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਦੌਰਾਨ ਪਤਾ ਲੱਗਾ ਹੈ ਕਿ ਗੈਂਗਸਟਰ ਲੱਕੀ ਪਟਿਆਲ ਨੇ ਮੁਲਜ਼ਮਾਂ ਨੂੰ ਵਿਦੇਸ਼ ਤੋਂ ਹਥਿਆਰ ਮੁਹੱਈਆ ਕਰਵਾਏ ਸਨ।
ਵੱਡੀ ਖਬਰ: ਪੰਜਾਬੀ ਗਾਇਕ ਬੰਟੀ ਬੈਂਸ ‘ਤੇ ਗੋਲ਼ੀ ਚਲਾਉਣ ਵਾਲਾ ਸ਼ੂਟਰ ਗ੍ਰਿਫ਼ਤਾਰ
Related Post