ਕੈਨੇਡਾ | ਪੰਜਾਬੀ ਭਾਸ਼ਾ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਕਿਉਂਕਿ ਕੈਨੇਡਾ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ‘ਤੇ ਦਰਜ ਕੀਤੀ ਗਈ ਹੈ। ਕੈਨੇਡਾ ‘ਚ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਦਰਸਾਉਣ ਵਾਲਿਆਂ ਦੀ ਗਿਣਤੀ 7.63 ਲੱਖ ਤੋਂ ਵੱਧ ਹੋ ਗਈ ਹੈ।
ਸਟੈਸਟਿਕਸ ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਵਿਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾਂ ਵਿਚ ਸਭ ਤੋਂ ਵੱਧ ਮੈਂਡਰਿਨ ਤੇ ਉਸ ਤੋਂ ਬਾਅਦ ਪੰਜਾਬੀ ਬੋਲਣ ਵਾਲਿਆਂ ਦਾ ਨਾਮ ਆਉਂਦਾ ਹੈ।

2016 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅੰਗਰੇਜ਼ੀ ਜਾਂ ਫਰਾਂਸੀ ਤੋਂ ਇਲਾਵਾ ‘ਸਭ ਤੋਂ ਵੱਧ ਆਮ ਮਾਤ ਭਾਸ਼ਾਵਾਂ’ ਵਿੱਚ, ਪੰਜਾਬੀ ਮਾਂ-ਬੋਲੀ ਦੇ ਰੂਪ ਵਿੱਚ 5.43 ਲੱਖ ਤੋਂ ਵੱਧ ਸਨ, ਜੋ ਕੁੱਲ ਆਬਾਦੀ ਦਾ 1.6% ਬਣਾਉਂਦੇ ਹਨ।