ਚੰਡੀਗੜ੍ਹ | ਸੂਬੇ ‘ਚ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਾਂ (ਕੇਂਦਰੀ, ਰਾਜ ਅਤੇ ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ) ਦਾ ਟੀਕਾਕਰਣ ਉਨਾਂ ਦੀ ਸਹਿਮਤੀ ਨਾਲ ਸੂਬੇ ਦੀਆਂ 59 ਥਾਵਾਂ ’ਤੇ ਕੀਤਾ ਜਾਵੇਗਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ-19 ਟੀਕਾਕਰਣ 16 ਜਨਵਰੀ 2021 ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਟੀਕੇ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਸਾਰੇ ਜ਼ਿਲਾ ਕੋਲਡ ਚੇਨ ਸਟੋਰਾਂ ਨੂੰ ਪਹਿਲਾਂ ਹੀ ਵੰਡੀ ਜਾ ਚੁੱਕੀ ਹੈ। ਇਨ੍ਹਾਂ ਟੀਕਿਆਂ ਦੀ ਵਰਤੋਂ ਸਬੰਧੀ ਸਿਹਤ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ।
ਕਿਸ ਜਿਲ੍ਹੇ ਨੂੰ ਮਿਲੀਆਂ ਕੋਰੋਨਾ ਟੀਕੇ ਦੀਆਂ ਕਿੰਨੀਆਂ ਖੁਰਾਕਾਂ
ਅੰਮ੍ਰਿਤਸਰ – 20,880
ਬਰਨਾਲਾ – 41,60
ਬਠਿੰਡਾ – 12,430
ਫ਼ਰੀਦਕੋਟ – 5,030
ਫ਼ਤਿਹਗੜ ਸਾਹਿਬ – 4,400
ਫਾਜ਼ਿਲਕਾ – 4,670
ਫਿਰੋਜ਼ਪੁਰ – 6,200
ਗੁਰਦਾਸਪੁਰ – 9,790
ਹੁਸ਼ਿਆਰਪੁਰ – 9,570
ਜਲੰਧਰ – 16,490
ਕਪੂਰਥਲਾ – 4,600
ਲੁਧਿਆਣਾ – 36,510
ਮਾਨਸਾ – 3,160
ਮੋਗਾ – 2,600
ਪਠਾਨਕੋਟ – 5,860
ਪਟਿਆਲਾ – 11,080
ਰੂਪਨਗਰ – 6,360
ਸੰਗਰੂਰ – 7,660
ਐਸ.ਏ.ਐਸ. ਨਗਰ – 13,640
ਐਸ.ਬੀ.ਐਸ. ਨਗਰ – 5,300
ਸ੍ਰੀ ਮੁਕਤਸਰ ਸਾਹਿਬ – 5,420
ਤਰਨਤਾਰਨ – 8,210
ਸਿਹਤ ਮੰਤਰੀ ਨੇ ਦੱਸਿਆ- ਟੀਕਾਕਰਣ ਸਾਈਟਾਂ ‘ਤੇ ਪਹਿਲੀ ਖੁਰਾਕ ਮੁਹੱਈਆ ਕਰਵਾਈ ਜਾ ਚੁੱਕੀ ਹੈ, ਅਜਿਹੀਆਂ ਸਾਈਟਾਂ ’ਤੇ 28 ਦਿਨਾਂ ਬਾਅਦ ਦੂਜੀ ਖੁਰਾਕ ਦੇਣ ਲਈ ਪ੍ਰੋਟੋਕੋਲ ਅਨੁਸਾਰ ਜ਼ਰੂਰੀ ਯੋਜਨਾ ਬਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੜਾਅਵਾਰ ਢੰਗ ਨਾਲ ਟੀਕਾਰਕਰਣ ਦੀ ਯੋਜਨਾ ਬਣਾਈ ਗਈ ਹੈ ਜਿਸ ਲਈ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ, ਬਜ਼ੁਰਗ (50 ਸਾਲ ਤੋਂ ਵੱਧ ਉਮਰ ਵਾਲੇ) ਅਤੇ 50 ਸਾਲ ਤੋਂ ਘੱਟ ਉਮਰ ਤੇ ਸਹਿ-ਰੋਗਾਂ ਵਾਲੀ ਆਬਾਦੀ ਤਰਜੀਹੀ ਸਮੂਹ ਹਨ।