ਲੁਧਿਆਣਾ ਹੋਈ ਮੀਟਿੰਗ ਵਿੱਚ 13 ਅਗਸਤ ਨੂੰ ਮੋਰਚੇ ਨਾਲ ਰਲਕੇ ਗੁਲਾਮੀ ਦਿਵਸ ਮਨਾਉਣ ਤੇ ਸਹਿਮਤੀ -ਕਮਲ ਕੁਮਾਰ

ਚੰਡੀਗੜ੍ਹ. ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਅੱਜ ਲੁਧਿਆਣਾ ਵਿਖੇ ਮੀਟਿੰਗ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਕਮੇਟੀ ਨੇ ਸਰਕਾਰ ਤੇ ਦੋਸ਼ ਲਾਇਆ ਕਿ ਪਿਛਲੇ 3 ਸਾਲਾਂ ਵਿਚ ਕੈਪਟਨ ਸਰਕਾਰ ਨੇ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ। ਉਲਟਾ ਕੋਰੋਨਾ ਦੀ ਆੜ ਲੈ ਕੇ ਮਜ਼ਦੂਰ ਮੁਲਾਜ਼ਮ ਕਿਸਾਨਾਂ ਮਾਰੂ ਕਾਨੂੰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਕਮੇਟੀ ਵਲੋਂ ਲੰਮੇ ਸਮੇਂ ਤੋਂ ਟਾਲਾ ਵੱਟਿਆ ਜਾ ਰਿਹਾ ਹੈ।

ਹੁਣ ਸਰਕਾਰ ਮਹਿਕਮਿਆਂ ਦਾ ਪੁਨਰਗਠਨ ਕਰਨ ਦੇ ਨਾਮ ਹੇਠ ਸਾਰੇ ਵਿਭਾਗਾਂ ਦੀਆਂ ਅਸਾਮੀਆਂ ਖਤਮ ਕਰਨ ਤੇ ਲੱਗੀ ਹੈ ਤਾਂ ਜੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ ਪਵੇ ਪਨਬੱਸ ਵਲੋਂ ਠੇਕਾ ਮੁਲਾਜ਼ਮ ਸਘੰਰਸ ਮੋਰਚੇ ਨਾਲ ਰਲਕੇ “ਦੀ ਪੰਜਾਬ ਐਡਹਾਕ, ਕੰਟਰੈਕਟ,ਡੇਲੀਵੇਜ,ਟੈਪਰੇਰੀ, ਆਊਟਸੌਰਸਿੰਗ ਅਤੇ ਇੰਪਲਾਈਜ ਵੈੱਲਫੇਅਰ ਐਕਟ 2016 ਲਾਗੂ ਕਰਵਾਉਣ ਅਤੇ ਕਾਲੇ ਕਾਨੂੰਨਾਂ ਖਿਲਾਫ਼ 1 ਤੋ 10ਅਗਸਤ ਤੱਕ ਤਿਆਰੀ ਮੀਟਿੰਗਾਂ ਕਰਕੇ ਠੇਕੇਦਾਰੀ ਸਿਸਟਮ ਅਧੀਨ ਘੱਟ ਤਨਖਾਹਾਂ ਦੀ ਗੁਲਾਮੀ ਝੱਲ ਰਹੇ ਸਾਰੇ ਕੱਚੇ ਕਾਮਿਆਂ ਵੱਲੋਂ 13 ਅਗਸਤ ਨੂੰ ਸਾਰੇ ਸ਼ਹਿਰਾਂ ਵਿੱਚ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਮਨਾਇਆ ਜਾਵੇਗਾ।

ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਪਨਬੱਸ ਮੁਲਾਜ਼ਮਾਂ ਵਲੋਂ ਵੱਖ-ਵੱਖ ਰਾਜਾਂ ਵਿੱਚੋਂ ਲੋਕਾਂ ਨੂੰ ਲਿਆਉਣ ਅਤੇ ਲਿਜਾਣ ਦੀਆਂ ਡਿਊਟੀਆਂ ਨਿਭਾਈਆਂ ਗਈਆਂ ਕੁੱਝ ਸਾਥੀ ਐਂਬੂਲੈਂਸਾਂ ਤੇ ਡਿਊਟੀਆਂ ਕਰ ਰਹੇ ਹਨ। ਮਹਿਕਮਾ ਨਿਗੂਣੀਆਂ ਤਨਖ਼ਾਹਾਂ ਤੇ ਉਹ ਵੀ ਲੇਟ ਕਰਕੇ ਪਾਉਂਦਾ ਹੈ ਦੂਜੇ ਪਾਸੇ ਅਫਸਰਾਂ ਵਲੋਂ ਮੋਟੀਆਂ ਤਨਖਾਹਾਂ ਲੈਕੇ ਵੀ ਅੱਜ ਬੱਸ ਸਟੈਂਡਾ ਤੇ ਕੁਰੱਪਸ਼ਨ ਕੀਤੀ ਜਾ ਰਹੀ ਹੈ ਸਾਰੇ ਬੱਸ ਸਟੈਂਡਾ ਤੇ ਪ੍ਰਾਈਵੇਟ ਬੱਸਾਂ ਨੂੰ ਬਿਨਾਂ ਟਾਇਮਾਂ ਭਰ ਕੇ ਭੇਜਿਆ ਜਾਦਾ ਅਤੇ ਰੋਡਵੇਜ਼/ਪਨਬੱਸਾ ਨੂੰ ਖਾਲੀ ਜਾ ਨਾ ਮਾਤਰ ਟਾਇਮ ਦਿੱਤਾ ਜਾ ਰਿਹਾ ਹੈ।

ਇਹ ਗੱਲ ਵੀ ਵਿਚਾਰਨ ਯੋਗ ਹੈ ਕਿ ਸਰਕਾਰ ਵਲੋਂ 100% ਸਵਾਰੀਆ ਚੁੱਕਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਪਰ ਮਹਿਕਮੇ ਵਲੋਂ 100% ਬੱਸਾਂ ਪ੍ਰਾਈਵੇਟ ਨੂੰ ਫਾਇਦਾ ਦੇਣ ਲਈ ਨਹੀਂ ਚਲਾਈਆਂ ਜਾ ਰਹੀਆਂ ਹਨ ਉੱਚ ਅਧਿਕਾਰੀਆਂ ਨੂੰ ਵਾਰ ਵਾਰ ਸੂਚਿਤ ਕੀਤਾ ਗਿਆ ਹੈ ਪਰ ਕੁਰੱਪਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੀ ਉਲਟਾ ਅਫਸਰਾਂ ਵਲੋਂ ਪੈਸੇ ਲੈ ਕੇ ਰੋਡਵੇਜ਼ ਦੇ ਡਰਾਈਵਰਾਂ ਕੰਡਕਟਰਾ ਨੂੰ ਕੁਰੱਪਸ਼ਨ ਕਰਨ ਲਈ ਅੱਡਿਆਂ ਤੇ ਤਾਇਨਾਤ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜੇਕਰ ਕੁਰੱਪਸ਼ਨ ਨੂੰ ਠੱਲ੍ਹ ਨਾ ਪਾਈ ਗਈ ਅਤੇ ਮਿਤੀ 10/8/2020 ਤੱਕ ਪਨਬੱਸ ਦੇ ਵਰਕਰਾਂ ਦੀਆਂ ਤਨਖ਼ਾਹ ਨਾ ਪਾਈਆਂ ਗਈਆਂ ਤਾਂ ਮਿਤੀ 11/08/2020 ਨੂੰ ਸਾਰੇ ਸ਼ਹਿਰਾਂ ਵਿੱਚ ਸਰਕਾਰ ਅਤੇ ਭ੍ਰਿਸ਼ਟ ਅਫਸਰਾਂ ਦੇ ਪੁਤਲੇ ਫੂਕੇ ਜਾਣਗੇ ਅਤੇ ਤਿੱਖੇ ਸੰਘਰਸ਼ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ ਇਸ ਮੋਕੇ ਸੂਬਾ ਮੀਤ ਪ੍ਰਧਾਨ ਸਤਨਾਮ ਸਿੰਘ ਅਤੇ ਜੋਧ ਸਿੰਘ ਜਸਵੰਤ ਸਿੰਘ ਜਲੰਧਰ ਅਤੇ ਸੂਬਾ ਜੁਆਇੰਟ ਸਕੱਤਰ ਜਲੋਰ ਸਿੰਘ, ਬਰਜਿੰਦਰ ਸਿੰਘ ਸੂਬਾ ਕੈਸ਼ੀਅਰ ਬਲਜਿੰਦਰ ਸਿੰਘ,ਸੋਨੂ ਨਵਾਂ ਸ਼ਹਿਰ ਅਤੇ ਰਾਜਕੁਮਾਰ ਪਠਾਨਕੋਟ ਬਲਜੀਤ ਸਿੰਘ ਹੁਸ਼ਿਆਰਪੁਰ ਸੱਤਪਾਲ ਸਿੰਘ ਸੱਤਾ ਪ੍ਰਧਾਨ ਜਲੰਧਰ 2 ਅਤੇ ਵੱਖ ਵੱਖ ਡਿਪੂ ਦੇ ਪ੍ਰਧਾਨ ਸੈਕਟਰੀ ਹਾਜਰ ਰਹੇ