<p><strong>ਚੰਡੀਗੜ੍ਹ&comma; 24 ਅਕਤੂਬਰ &vert;<&sol;strong> ਪੰਜਾਬ ਸਰਕਾਰ ਨੇ ਰਾਜ ਦੇ ਅਧਿਕਾਰੀਆਂ&comma; ਕਰਮਚਾਰੀਆਂ&comma; ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਮੈਡੀਕਲ ਬਿੱਲਾਂ ਲਈ ਕਮਰੇ ਦੇ ਕਿਰਾਏ ਦੀਆਂ ਦਰਾਂ ਵਿਚ ਸੋਧ ਅਤੇ ਵਾਧਾ ਕੀਤਾ ਹੈ। ਇਹ ਬਦਲਾਅ 1 ਦਸੰਬਰ 2023 ਤੋਂ ਲਾਗੂ ਹੋਵੇਗਾ। ਹੁਣ ਮੈਡੀਕਲ ਬਿੱਲਾਂ ਦੀ ਭਰਪਾਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ &lpar;ਏਮਜ਼&rpar;&comma; ਨਵੀਂ ਦਿੱਲੀ ਦੀਆਂ ਨਵੀਆਂ ਦਰਾਂ ਅਨੁਸਾਰ ਕੀਤੀ ਜਾਵੇਗੀ।<&sol;p>&NewLine;<p><img src&equals;"https&colon;&sol;&sol;images&period;bhaskarassets&period;com&sol;web2images&sol;521&sol;2024&sol;10&sol;24&sol;682fa3fe-3eb5-4ff6-894c-80b10dd22a27&lowbar;1729764210449&period;jpg" alt&equals;"स्वास्थ्य एवं परिवार कल्याण विभाग ने जारी की अधिसूचना। - Dainik Bhaskar" &sol;><&sol;p>&NewLine;<p>ਸਿਹਤ ਤੇ ਪਰਿਵਾਰ ਭਲਾਈ ਵਿਭਾਗ&comma; ਪੰਜਾਬ ਨੇ ਇਸ ਸਬੰਧੀ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਰਾਜ ਦੇ ਗਜ਼ਟਿਡ ਅਤੇ ਨਾਨ-ਗਜ਼ਟਿਡ ਅਧਿਕਾਰੀਆਂ ਲਈ ਕਮਰੇ ਅਤੇ ਆਈਸੀਯੂ ਦੇ ਕਿਰਾਏ ਦੇ ਰੇਟਾਂ ਵਿਚ ਬਦਲਾਅ ਕੀਤਾ ਗਿਆ ਹੈ।<&sol;p>&NewLine;<p>ਨਵੇਂ ਨਿਯਮਾਂ ਤਹਿਤ ਗਜ਼ਟਿਡ ਅਧਿਕਾਰੀਆਂ ਲਈ ਕਮਰੇ ਦਾ ਕਿਰਾਇਆ 6&comma;000 ਰੁਪਏ ਪ੍ਰਤੀ ਦਿਨ ਅਤੇ ਆਈਸੀਯੂ ਦਾ ਕਿਰਾਇਆ 7&comma;000 ਰੁਪਏ ਪ੍ਰਤੀ ਦਿਨ ਹੋਵੇਗਾ। ਜਦਕਿ ਨਾਨ-ਗਜ਼ਟਿਡ ਕਰਮਚਾਰੀਆਂ ਲਈ ਇਹ ਦਰਾਂ ਕਮਰੇ ਦੇ ਕਿਰਾਏ ਲਈ ਕ੍ਰਮਵਾਰ 3&comma;000 ਰੁਪਏ ਪ੍ਰਤੀ ਦਿਨ ਅਤੇ ਆਈਸੀਯੂ ਲਈ 4&comma;000 ਰੁਪਏ ਪ੍ਰਤੀ ਦਿਨ ਹੋਣਗੀਆਂ।<&sol;p>&NewLine;<p>ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਏਮਜ਼&comma; ਨਵੀਂ ਦਿੱਲੀ ਦੀਆਂ ਨਵੀਆਂ ਦਰਾਂ ਅਨੁਸਾਰ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਜਾਵੇਗੀ। ਪਹਿਲਾਂ ਪੁਰਾਣੀਆਂ ਦਰਾਂ &&num;8216&semi;ਤੇ ਅਦਾਇਗੀ ਕੀਤੀ ਜਾਂਦੀ ਸੀ ਪਰ ਹੁਣ ਏਮਜ਼ ਵੱਲੋਂ ਕਮਰੇ ਅਤੇ ਆਈਸੀਯੂ ਦੇ ਕਿਰਾਏ ਵਧਾ ਦਿੱਤੇ ਗਏ ਹਨ&comma; ਜਿਸ ਦੇ ਆਧਾਰ &&num;8216&semi;ਤੇ ਇਹ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ।<&sol;p>&NewLine;<p>ਸਿਹਤ ਵਿਭਾਗ ਨੇ ਸਾਰੇ ਸਿਵਲ ਸਰਜਨਾਂ ਨੂੰ ਇਨ੍ਹਾਂ ਦਰਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਇਸ ਆਧਾਰ &&num;8216&semi;ਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਹੁਕਮ ਵਿਭਾਗ ਦੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਗਏ ਹਨ।<&sol;p>&NewLine;<p>ਸਾਰੇ ਸਿਵਲ ਸਰਜਨਾਂ ਨੂੰ 1 ਦਸੰਬਰ&comma; 2023 ਤੋਂ ਬਾਅਦ ਕੀਤੇ ਜਾਣ ਵਾਲੇ ਸਾਰੇ ਇਲਾਜਾਂ ਦੇ ਬਿੱਲਾਂ ਵਿਚ ਇਨ੍ਹਾਂ ਨਵੀਆਂ ਦਰਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵਿਚ ਕਮਰੇ ਦੇ ਕਿਰਾਏ ਦੇ ਨਾਲ-ਨਾਲ ਆਈਸੀਯੂ ਵਿਚ ਦਾਖਲ ਮਰੀਜ਼ਾਂ ਲਈ ਨਵੀਆਂ ਦਰਾਂ ਲਾਗੂ ਹੋਣਗੀਆਂ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;