ਜਲੰਧਰ। ਪਿੰਡ ਸਮਰਾਵਾਂ ‘ਚ ਪੇ੍ਮੀ ਫੁੱਟਬਾਲ ਕੋਚ ਵਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਦੁੱਖੀ ਮਹਿਲਾ ਸਾਥੀ ਕੋਚ ਹਰਦੀਪ ਕੌਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਲਈ ਹੈ। ਮਹਿਲਾ ਕੋਚ ਦੀ ਮਾਤਾ ਕਮਲਜੀਤ ਕੌਰ ਦੇ ਬਿਆਨਾਂ ’ਤੇ ਪੁਲਸ ਨੇ ਉਸ ਦੇ ਪ੍ਰੇਮੀ ਅਤੇ ਸਾਥੀ ਕੋਚ ਅਰੁਣਦੀਪ ਸਿੰਘ ਉਰਫ਼ ਅਰੁਣ ਵਾਸੀ ਪਿੰਡ ਜੰਡਿਆਲਾ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਦੇ ਐਸ. ਐਚ.ਓ. ਅਜੈਬ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਦਾ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਘਟਨਾ ਬਾਰੇ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਹਰਦੀਪ ਸਰਕਾਰੀ ਸਕੂਲ ਵਿੱਚ ਫੁੱਟਬਾਲ ਕੋਚ ਸੀ। ਉਥੇ ਅਰੁਣਦੀਪ ਵੀ ਕੋਚ ਸੀ ਅਤੇ ਦੋਵੇਂ ਦੋਸਤ ਸਨ।
ਉਸ ਦੀ ਧੀ ਅਰੁਣਦੀਪ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਅਰੁਣਦੀਪ ਨੇ ਹਰਦੀਪ ਨੂੰ ਫੋਨ ਕਰਨੇ ਬੰਦ ਕਰ ਦਿੱਤੇ ਸਨ, ਜਿਸ ਤੋਂ ਦੁੱਖੀ ਹੋ ਕੇ ਉਸ ਨੇ ਜ਼ਹਿਰ ਨਿਗਲ ਲਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਦੋਵਾਂ ਵਿਚਾਲੇ ਦੋਸਤੀ ਅਤੇ ਪਿਆਰ ਸੀ। ਦੋਵੇਂ ਇਕ-ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ ਪਰ ਅਚਾਨਕ ਅਰੁਣ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਹਰਦੀਪ ਕੌਰ ਨੂੰ ਬਹੁਤ ਦੁੱਖ ਹੋਇਆ।