ਜਲੰਧਰ | ਫਿਲੌਰ ਸ਼ਹਿਰ ‘ਚ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਅੱਜ-ਕੱਲ ਨਸ਼ੇ ਨੂੰ ਲੈ ਕੇ ਪੂਰੀ ਤਰ੍ਹਾਂ ਚਰਚਾ ਵਿੱਚ ਹੈ। ਅਕੈਡਮੀ ਵਿੱਚ ਨਸ਼ਾ ਕਾਫੀ ਅੰਦਰ ਤੱਕ ਵੜ੍ਹ ਚੁੱਕਿਆ ਹੈ।

ਬੀਤੇ ਦਿਨੀਂ ਫਿਲੌਰ ਪੁਲਿਸ ਨੇ ਨਸ਼ੇ ਦੇ ਰੈਕੇਟ ਨੂੰ ਤੋੜਦਿਆਂ ਅਕੈਡਮੀ ਦੇ 2 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਅੱਗੇ ਪੁਛਗਿੱਛ ਤੋਂ ਬਾਅਦ 5 ਹੋਰ ਮੁਲਾਜ਼ਮਾਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ।

ਪਹਿਲਾਂ ਫੜ੍ਹੇ ਗਏ ਆਰੋਪੀਆਂ ਨਾਲ ਜਦੋਂ ਡੂੰਘਾਈ ਨਾਲ ਪੁੱਛਗਿੱਛ ਹੋਈ ਤਾਂ ਹੋਰ ਖੁਲਾਸੇ ਹੋਏ। ਇਸ ਤੋਂ ਬਾਅਦ ਫਿਲੌਰ ਪੁਲਿਸ ਨੇ 5 ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਇਕ ਮਹਿਲਾ ਦੇ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ ਅਤੇ ਉਸ ਤੋਂ 42 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਡੀਐੱਸਪੀ ਫਿਲੌਰ ਹਰਲੀਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ 5 ਸਿਪਾਹੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਕਮਲਜੀਤ ਸਿੰਘ, ਹਰਮਨਪ੍ਰੀਤ ਸਿੰਘ, ਗੋਬਿੰਦ, ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨਾਂ ਦੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲੀ ਨਿਧੀ ਪਤਨੀ ਗੁਰਦੀਪ ਸਿੰਘ ਨੂੰ ਵੀ ਅਰੈਸਟ ਕਰ ਲਿਆ ਗਿਆ ਹੈ। ਉਸ ਤੋਂ 42 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਨਿਧੀ ਕੋਲੋਂ ਹੀ ਇਹ ਮੁਲਾਜ਼ਮ ਚਿੱਟਾ ਲੈਂਦੇ ਸਨ।