ਜਲੰਧਰ| ਗੜ੍ਹਾ ਰੋਡ ‘ਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ ‘ਚ ਬਣੇ ਸੈਂਸ ਸਪਾ ਸੈਂਟਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਸੈਂਸ ਸਪਾ ਸੈਂਟਰ ‘ਤੇ ਛਾਪਾ ਮਾਰਿਆ। ਜਿੱਥੇ ਪੁਲਿਸ ਨੇ ਕਈ ਨੌਜਵਾਨਾਂ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ।


ਪੁਲਿਸ ਨੇ ਮੌਕੇ ‘ਤੇ ਹੀ ਕਈ ਨੌਜਵਾਨਾਂ ਅਤੇ ਔਰਤਾਂ ਨੂੰ ਫੜ ਲਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਅਤੇ ਔਰਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੀਆਈਏ ਸਟਾਫ਼ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ। ਜਿੱਥੇ ਪੁਲਿਸ ਨੇ ਕਈ ਨੌਜਵਾਨਾਂ ਅਤੇ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੂਜੇ ਪਾਸੇ ਮੌਕੇ ’ਤੇ ਪੁੱਜੇ ਨਿਰਮਲ ਸਿੰਘ ਨੇ ਮੀਡੀਆ ਸਾਹਮਣੇ ਗ੍ਰਿਫ਼ਤਾਰ ਨੌਜਵਾਨਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ। ਪਰ ਪੁਲਸ ਉਕਤ ਲੜਕੇ-ਲੜਕੀਆਂ ਨੂੰ ਥਾਣਾ 7 ‘ਚ ਲੈ ਗਈ ਹੈ।