ਮਲੋਟ – ਪਿੰਡ ਲੱਕੜਵਾਲਾ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਤੋਂ ਪੰਜ ਲੱਖ ਦੀ ਫਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਲੋਟ ਦੇ ਡੀਐਸਪੀ ਇਕਬਾਲ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੱਕੜਵਾਲਾ ਦੇ ਸਕੂਲ ਵਿਖੇ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ ਨੂੰ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਅਤੇ ਇੱਕ ਮੈਸੇਜ ਕਰਕੇ ਪੰਜ ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ | ਲਿਖਤੀ ਮੈਸੇਜ ‘ਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਇਲਾਵਾ ਹੋਰ ਗੈਂਗਸਟਰਾਂ ਦੇ ਨਾਂਅ ਲਿਖੇ ਗਏ ਸਨ ਅਤੇ ਜੋ ਫੋਨ ਕੀਤੇ ਜਾ ਰਹੇ ਸਨ ਉਸ ‘ਚ ਵੀ ਗੋਲਡੀ ਬਰਾੜ ਦਾ ਜ਼ਿਕਰ ਕਰਦਿਆਂ ਪਰਮਿੰਦਰ ਸਿੰਘ ਨੂੰ 5 ਲੱਖ ਰੁਪਏ ਦੇਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ | ਡੀਐਸਪੀ ਸੰਧੂ ਨੇ ਕਿਹਾ ਕਿ ਫੜਿਆ ਹੋਇਆ ਵਿਅਕਤੀ ਵੀ ਇਸੇ ਪਿੰਡ ਲੱਕੜਵਾਲਾ ਦਾ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਜਸਪ੍ਰੀਤ ਸਿੰਘ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੇ ਕਿਨ੍ਹਾਂ ਗੈਂਗਸਟਰਾਂ ਨਾਲ ਸਬੰਧ ਹਨ ਜਾਂ ਇਸ ‘ਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਇਹ ਸਭ ਪੁਲਿਸ ਰਿਮਾਂਡ ਲੈ ਕੇ ਫਿਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਫਿਲਹਾਲ ਜਸਪ੍ਰੀਤ ਸਿੰਘ ‘ਤੇ ਕੋਈ ਮਾਮਲਾ ਨਹੀਂ ਹੈ | ਦੱਸ ਦਈਏ ਕਿ ਪੁਲਿਸ ਨੂੰ ਜਸਪ੍ਰੀਤ ਸਿੰਘ ਲੱਕੜਵਾਲਾ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ |
ਗੈਂਗਸਟਰਾਂ ਦੇ ਨਾਂਅ ‘ਤੇ 5 ਲੱਖ ਦੀ ਫਰੋਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਪਿੰਡ ਦਾ ਹੀ ਨਿਕਲਿਆ ਨੌਜਵਾਨ
- ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪੰਜਾਬ ਸਰਕਾਰ ਨੇ ਲਾਏ ਸਿਹਤ ਕੈਂਪ, ਪਹਿਲੇ ਦਿਨ 51 ਹਜ਼ਾਰ ਲੋਕਾਂ ਦਾ ਹੋਇਆ ਇਲਾਜ
ਚੰਡੀਗੜ੍ਹ, 16 ਸਤੰਬਰ 2025। ਪੰਜਾਬ 'ਚ ਹੜ੍ਹਾਂ ਤੋਂ ਬਾਅਦ ਹਾਲਾਤ ਮੁਸ਼ਕਲ ਸਨ, ਪਰ ਸਰਕਾਰ ਨੇ…
- ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਏ ਜਾ ਰਹੇ ਹਨ ਵਿਸ਼ੇਸ਼ ਮੈਡੀਕਲ ਕੈਂਪ – ਡਾ. ਪ੍ਰੇਮ ਕੁਮਾਰ
ਢਿੱਲਵਾਂ - (15.9.2025) ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪ੍ਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ…
- ਪੀਸੀਐਸ ਅਫਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਮੁੱਖ ਮੰਤਰੀ ਨੂੰ 12 ਲੱਖ ਰੁਪਏ ਦੇ ਚੈੱਕ ਸੌਂਪੇ
ਚੰਡੀਗੜ੍ਹ, 15 ਸਤੰਬਰ। ਪੰਜਾਬ ਸਿਵਲ ਸਰਵਿਸ (ਪੀਸੀਐਸ) ਅਫਸਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ…
- ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਬਣਿਆ ਦੂਜੇ ਰਾਜਾਂ ਲਈ ਮਿਸਾਲ
ਪੰਜਾਬ, ਜੋ ਲੰਮੇ ਸਮੇਂ ਤੋਂ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਇਸ ਸਮੱਸਿਆ ਨੇ…
- ਮੁੱਖ ਮੰਤਰੀ ਖੜ੍ਹੇ ਹੜ੍ਹ ਪੀੜਤਾਂ ਨਾਲ : ਪੰਜਾਬ ਸਰਕਾਰ ਨੇ ਕਾਇਮ ਕੀਤੀ ਲੋਕਤੰਤਰ ਦੀ ਸੱਚੀ ਮਿਸਾਲ
ਅੱਜ ਜਦੋਂ ਪੂਰਾ ਦੇਸ਼ ਲੋਕਤੰਤਰ ਦਿਵਸ ਮਨਾ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ…
- ਹੜ੍ਹ ਪੀੜਤਾਂ ਨਾਲ ਚਟਾਨ ਵਾਂਗ ਖੜ੍ਹੀ ਪੰਜਾਬ ਸਰਕਾਰ! ਰੋਜ਼ਗਾਰ ਮੁੜ ਖੜ੍ਹਾ ਕਰਨ ਲਈ ਖੋਲ੍ਹਿਆ ਮਦਦ ਦਾ ਖਜ਼ਾਨਾ, ਪਰਿਵਾਰਾਂ ਨੂੰ ਮਿਲੀ ਵਿੱਤੀ ਸਹਾਇਤਾ!
ਪੰਜਾਬ ’ਚ ਹੜ੍ਹਾਂ ਕਾਰਨ ਕਈ ਪਿੰਡ ਤਬਾਹੀ ਦੀ ਚਪੇਟ ਵਿੱਚ ਆਏ ਹਨ। ਲੱਖਾਂ ਲੋਕ ਬੇਘਰ…
- ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਮੈਗਾ ਹੈਲਥ ਕੈਂਪ, 2303 ਪਿੰਡਾਂ ‘ਚ ਪਹੁੰਚਿਆਂ ਮੈਡੀਕਲ ਟੀਮਾਂ!
ਚੰਡੀਗੜ੍ਹ, 15 ਸਤੰਬਰ 2025। ਪੰਜਾਬ ਵਿੱਚ ਹੜ੍ਹ ਦਾ ਪਾਣੀ ਭਾਵੇਂ ਹੁਣ ਘੱਟ ਗਿਆ ਹੈ, ਪਰ…
- ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰ ਤੇ ਸਮਾਜਸੇਵੀਆਂ ਦੇ ਯਤਨਾਂ ਨਾਲ ਆਈ ਰਾਹਤ, ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਨਿਭਾਈ ਮੁੱਖ ਭੂਮਿਕਾ
ਫਾਜ਼ਿਲਕਾ ਜ਼ਿਲ੍ਹੇ ਵਿੱਚ ਹਾਲ ਦੇ ਹੜ੍ਹਾਂ ਨੇ ਆਮ ਲੋਕਾਂ ਨੂੰ ਬਹੁਤ ਮੁਸ਼ਕਲ ਵਿੱਚ ਪਾਇਆ ਹੈ।…
- ‘ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ’,ਸਿਰਫ਼ 1600 ਕਰੋੜ ਦੇ ਕੇ PM ਮੋਦੀ ਨੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਛਿੜਕਿਆ ਲੂਣ
ਹੜ੍ਹਾਂ ਦੀ ਭਿਆਨਕ ਸਥਿਤੀ ਵਿਚੋਂ ਲੰਘ ਰਿਹਾ ਪੰਜਾਬ ਅੱਜ ਦੇਸ਼ ਦੇ ਸਭ ਤੋਂ ਵੱਡੇ ਸੰਕਟ…
- ਜਲੰਧਰ ਸੈਂਟਰ ਦੇ ਵਿਕਾਸ ਲਈ ਨਿਤਿਨ ਕੋਹਲੀ ਦੀ ਨਿਗਮ ਅਧਿਕਾਰੀਆਂ ਨਾਲ ਅਹਿਮ ਮੀਟਿੰਗ
ਜਲੰਧਰ, 11 ਸਤੰਬਰ। ਜਲੰਧਰ ਸੈਂਟਰ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਅੱਜ ਨਿਗਮ ਕਮਿਸ਼ਨਰ ਸੰਦੀਪ…