ਚੰਡੀਗੜ੍ਹ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਕਿਸਤਾਨ ਯਾਤਰਾ ਦੌਰਾਨ ਰਵਿੰਦਰ ਸਿੰਘ ਪਿੰਕਾ ਹਾਈਜੈਕਰ ਨਾਲ ਸਾਹਮਣੇ ਆਈ ਤਸਵੀਰ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਪਿੰਕਾ ਅੱਤਵਾਦ ਦੇ ਦੌਰ ਦੌਰਾਨ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਕੇ ਸ਼੍ਰੀਨਗਰ ਤੋਂ ਲਾਹੌਰ ਲੈ ਗਿਆ ਸੀ। ਉਸਦੇ ਬਾਅਦ ਤੋਂ ਪਿੰਕਾ ਪਾਕਿਸਤਾਨ ਵਿਚ ਹੀ ਰਹਿ ਰਿਹਾ ਹੈ। ਜਥੇਦਾਰ ਸਾਕਾ ਪੰਜਾ ਸਾਹਿਬ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਏ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪਾਕਿ ਗਏ ਹਨ।
ਇਸ ਤਸਵੀਰ ਤੇ ਵੀਡੀਓ ਨੂੰ ਪਹਿਲਾਂ ਐਸਜੀਪੀਸੀ ਨੇ ਹੀ ਟਵੀਟ ਕੀਤਾ ਸੀ। ਪਰ ਵਿਵਾਦ ਪੈਦਾ ਹੋਣ ਤੋਂ ਬਾਅਦ ਟਵੀਟ ਡਿਲੀਟ ਕਰ ਦਿੱਤਾ ਗਿਆ। ਪਰ ਉਦੋਂ ਤੱਕ ਲੋਕਾਂ ਨੇ ਸਕਰੀਨਸ਼ਾਟ ਲੈ ਲਏ ਸਨ ਤੇ ਵੀਡੀਓ ਵੀ ਡਾਊਨਲੋਡ ਕਰ ਲਏ ਸਨ। ਉਸਦੇ ਬਾਅਦ ਇਹ ਵੀਡੀਓ ਵਾਇਰਲ ਹੋਣ ਲੱਗਾ। ਐਸਜੀਪੀਸੀ ਨੇ ਇਸ ਮਾਮਲੇ ਵਿਚ ਕੁਝ ਨਹੀਂ ਕਿਹਾ ਹੈ। ਰਵਿੰਦਰ ਪਿੰਕਾ 1984 ਵਿਚ ਇੰਡੀਅਨ ਏਅਰਲਾਈਨ ਨੂੰ ਹਾਈਜੈਕ ਕਰਕੇ ਪਾਕਿਸਤਾਨ ਲੈ ਗਿਆ ਸੀ।
ਅੱਤਵਾਦ ਸਮੇਂ ਭਾਰਤੀ ਜਹਾਜ਼ ਨੂੰ ਹਾਈਜੈਕ ਕਰਕੇ ਪਾਕਿਸਤਾਨ ਲਿਜਾਣ ਵਾਲੇ ਪਿੰਕਾ ਨਾਲ ਅਕਾਲ ਤਖਤ ਦੇ ਜਥੇਦਾਰ ਦੀ ਫੋਟੋ ਵਾਇਰਲ, ਭਖਿਆ ਵਿਵਾਦ
Related Post