ਅੰਮ੍ਰਿਤਸਰ | ਇਥੋਂ ਇਕ ਵਿਅਕਤੀ ਨੂੰ ਪਾਸਪੋਰਟ ਉਤੇ ਜਾਅਲੀ ਲੱਗੀ ਮੋਹਰ ਸਮੇਤ ਫੜਿਆ ਹੈ। ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਠਾਨਕੋਟ ਦੇ ਸਰਨਾ ਪਿੰਡ ਦੇ ਰਹਿਣ ਵਾਲੇ ਨਿਖਿਲ ਅਗਰਵਾਲ ਦੇ ਪਾਸਪੋਰਟ ‘ਤੇ ਜਾਅਲੀ ਰੂਸੀ ਵੀਜ਼ਾ ਸਟੈਂਪ ਲੱਗੀ ਸੀ। ਮੁਲਜ਼ਮ ਹੁਣ ਟੂਰਿਸਟ ਵੀਜ਼ੇ ’ਤੇ ਦੁਬਈ ਜਾ ਰਿਹਾ ਸੀ।

ਅੰਮ੍ਰਿਤਸਰ ਏਅਰਪੋਰਟ ‘ਤੇ ਤਾਇਨਾਤ ਇਮੀਗ੍ਰੇਸ਼ਨ ਅਫ਼ਸਰ ਨਰੇਸ਼ ਦੀ ਸ਼ਿਕਾਇਤ ‘ਤੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਨਿਖਿਲ ਦੇ ਪਾਸਪੋਰਟ ’ਤੇ ਪਠਾਨਕੋਟ ਦੇ ਸਰਨਾ ਪਿੰਡ ਵਿਚ ਕਰਤਾਰ ਪੈਲੇਸ ਨੇੜੇ ਜਾਅਲੀ ਰੂਸੀ ਵੀਜ਼ਾ ਲੱਗਾ ਹੋਇਆ ਸੀ। ਹੁਣ ਉਹ ਟੂਰਿਸਟ ਵੀਜ਼ੇ ‘ਤੇ ਏਅਰ ਇੰਡੀਆ ਐਕਸਪ੍ਰੈਸ IX-191 ਰਾਹੀਂ ਦੁਬਈ ਜਾ ਰਿਹਾ ਸੀ। ਇਮੀਗ੍ਰੇਸ਼ਨ ਅਧਿਕਾਰੀ ਨੇ ਜਾਂਚ ਦੌਰਾਨ ਪਾਇਆ ਕਿ ਉਸ ਦੇ ਪਾਸਪੋਰਟ ‘ਤੇ ਰੂਸ ਦਾ ਜਾਅਲੀ ਵੀਜ਼ਾ ਸਟੈਂਪ ਲੱਗੀ ਸੀ। ਇਸ ’ਤੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।