ਮੁਕਤਸਰ| ਸ. ਪ੍ਰਕਾਸ਼ ਸਿੰਘ ਦੀ ਅੰਤਿਮ ਅਰਦਾਸ ਦੇ ਪ੍ਰੋਗਰਾਮ ਦੌਰਾਨ ਹੀ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਉਤੇ ਲਿਖੀਆਂ ਕਿਤਾਬਾਂ ਦਾ ਮੁਫਤ ਸਟਾਲ ਨੇੜੇ ਹੀ ਲੱਗਾ ਸੀ। ਜਿਹੜੇ ਲੋਕ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਦੇਣ ਆਏ ਸਨ, ਉਹ ਬਹੁਤ ਹੀ ਡੂੰਘਾਈ ਨਾਲ ਬਾਦਲ ਸਾਬ੍ਹ ਦੀ ਜ਼ਿੰਦਗੀ ‘ਤੇ ਲਿਖੀਆਂ ਕਿਤਾਬਾਂ ਪੜ੍ਹਦੇ ਨਜ਼ਰ ਆਏ ਤੇ ਆਪਣੇ ਮਹਿਬੂਬ ਨੇਤਾ ਦੀ ਜ਼ਿੰਦਗੀ ਉਤੇ ਲਿਖੀਆਂ ਕਿਤਾਬਾਂ ਨੂੰ ਪੜ੍ਹ ਕੇ ਭਾਵੁਕ ਹੁੰਦੇ ਦਿਖਾਈ ਦਿੱਤੇ ਕਿ ਇਕ ਮਹਾਨ ਨੇਤਾ ਹੁਣ ਉਨ੍ਹਾਂ ਵਿਚਕਾਰ ਨਹੀਂ ਰਿਹਾ।
ਇਸ ਮੌਕੇ ਇਕ ਵੱਡੀ ਭੀੜ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਉਤੇ ਲਿਖੀਆਂ ਕਿਤਾਬਾਂ ਖਰੀਦ ਦੇ ਨਜ਼ਰ ਆਏ। ਬਹੁਤ ਸਾਰੇ ਲੋਕ ਉਥੇ ਹੀ ਕਿਤਾਬਾਂ ਖੋਲ੍ਹ ਕੇ ਪੜ੍ਹਦੇ ਨਜ਼ਰ ਆਏ। ਇਸ ਦੌਰਾਨ ਲੋਕ ਇਹ ਕਹਿੰਦੇ ਨਜ਼ਰ ਆਏ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੂੰ ਪ੍ਰਕਾਸ਼ ਸਿੰਘ ਬਾਦਲ ਵਰਗੇ ਨੇਤਾ ਮਿਲੇ।
ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਸੁਣੇ ਗਏ ਕਿ ਉਹ ਆਪਣੇ ਬੱਚਿਆਂ ਨੂੰ ਇਹ ਕਿਤਾਬਾਂ ਪੜ੍ਹਾਉਣਗੇ ਤਾਂ ਕਿ ਉਹ ਇਹ ਜਾਣ ਸਕਣ ਕੇ ਬਾਦਲ ਸਾਬ੍ਹ ਨੇ ਆਪਣੇ ਸੂਬੇ ਅਤੇ ਦੇਸ਼ ਲਈ ਕੀ ਕੁਝ ਕੀਤਾ।
ਉਨ੍ਹਾਂ ਕਿਹਾ ਕਿ ਬਾਦਲ ਪਿੰਡ ਲਈ ਸਾਬਕਾ ਮੁੱਖ ਮੰਤਰੀ ਵਲੋਂ ਕੀਤੇ ਕੰਮਾਂ ਨੂੰ ਉਹ ਭੁੱਲ ਨਹੀਂ ਸਕਣਗੇ। ਲੋਕਾਂ ਨੇ ਕਿਹਾ ਕਿ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਰਸਾਏ ਮਾਰਗਾਂ ਉਤੇ ਚੱਲਣ ਲਈ ਪ੍ਰੇਰਿਤ ਕਰਨਗੇ।
ਵੱਡੇ ਬਾਦਲ ਦੀ ਜ਼ਿੰਦਗੀ ‘ਤੇ ਲਿਖੀਆਂ ਕਿਤਾਬਾਂ ਪੜ੍ਹ ਕੇ ਭਾਵੁਕ ਹੋਏ ਲੋਕ, ਕਿਹਾ- ਮਾਣ ਵਾਲੀ ਗੱਲ ਕਿ ਪੰਜਾਬ ਨੂੰ ਐਦਾਂ ਦਾ ਲੀਡਰ ਮਿਲਿਆ
Related Post