ਜਲੰਧਰ, 24 APRIL |ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਐਚ ਐਮ ਵੀ ਯੂਨਿਟ ਵੱਲੋਂ ਐਚ ਕਾਲਜ ਕੈਂਪਸ ਵਿੱਚ ਦੋ ਘੰਟੇ ਦਾ ਧਰਨਾ ਦਿੱਤਾ ਗਿਆ। ਪਿਛਲੇ ਦਿਨਾਂ ਤੋਂ ਡੀਏਵੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਕਾਲਜ ਨੂੰ ਆਟੋਨੋਮਸ (ਖੁਦ ਮੁਖਤਿਆਰ ਸੰਸਥਾ) ਬਣਾਉਣ ਦੇ ਯਤਨਾਂ ਨੂੰ ਲੈ ਕੇ ਸਟਾਫ ਵਿੱਚ ਵਿਰੋਧ ਪਾਇਆ ਜਾ ਰਿਹਾ ਹੈ ਤੇ ਇਸੇ ਵਿਰੋਧ ਦੇ ਚਲਦਿਆਂ ਹੀ ਐਚ ਐਮ ਵੀ ਯੂਨਿਟ ਵੱਲੋਂ ਅੱਜ ਕਾਲੇ ਬਿੱਲੇ ਲਾ ਕੇ ਦੋ ਘੰਟੇ ਦਾ ਧਰਨਾ ਤੇ ਰੋਸ ਰੈਲੀ ਕੀਤੀ ਗਈ। ਇਹ ਵਰਨਣ ਯੋਗ ਹੈ ਕਿ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਐਚ ਐਮ ਵੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਸਥਾ ਨੂੰ ਆਟੋਨੋਮਸ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਹਨਾਂ ਕੋਸ਼ਿਸ਼ਾਂ ਦੇ ਚਲਦਿਆਂ ਹੀ ਅਧਿਆਪਕ ਯੂਨੀਅਨ ਵੱਲੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਕਾਲੇ ਬਿੱਲੇ ਲਗਾ ਕੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਅੱਜ ਦੋ ਘੰਟੇ ਦੇ ਧਰਨੇ ਵਿੱਚ ਯੂਨਿਟ ਦੇ ਪ੍ਰਧਾਨ ਡਾ ਆਸ਼ਮੀਨ ਕੌਰ, ਸਕੱਤਰ ਡਾ ਸ਼ਾਲੂ ਬਤਰਾ ਉਪ ਪ੍ਰਧਾਨ ਡਾ ਹਰਪ੍ਰੀਤ ਸਿੰਘ ਤੇ ਜੋਇੰਟ ਸੈਕਟਰੀ ਡਾਕਟਰ ਸੀਮਾ ਖੰਨਾ ਨੇ ਸੰਬੋਧਨ ਕੀਤਾ ਤੇ ਅ ਅਟੋਨਮੀ ਨਾਲ ਕਾਲਜ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਯੂਨਿਟ ਮੈਂਬਰਾਂ ਨੂੰ ਜਾਣੂ ਕਰਵਾਇਆ। ਇਹ ਵਰਨਨਯੋਗ ਹੈ ਕਿ ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਅਤੇ ਡੀਏਵੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਇਸ ਸੰਘਰਸ਼ ਦਾ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ ਤੇ ਇਸੇ ਸਬੰਧ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 24 ਅਪ੍ਰੈਲ ਨੂੰ ਦੋ ਘੰਟੇ ਦਾ ਕਾਲਜ ਧਰਨਾ, 25 ਅਪ੍ਰੈਲ ਨੂੰ ਸ਼ਹਿਰ ਵਿੱਚ ਕੈਂਡਲ ਮਾਰਚ, 26 ਅਪ੍ਰੈਲ ਅਤੇ 28 ਅਪ੍ਰੈਲ ਨੂੰ ਭੁੱਖ ਹੜਤਾਲ ਅਤੇ 29 ਅਪ੍ਰੈਲ ਨੂੰ ਦਿੱਲੀ ਵਿਖੇ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਦਫਤਰ ਦੇ ਬਾਹਰ ਰੋਸ ਰੈਲੀ ਕੀਤੀ ਜਾਵੇਗੀ ਤਾਂ ਜੋ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਆਪਣੇ ਇਹਨਾਂ ਯਤਨਾਂ ਤੇ ਪੁਨਰ ਵਿਚਾਰ ਕਰੇ। ਅੱਜ ਦੇ ਇਸ ਧਰਨੇ ਵਿੱਚ ਜਲੰਧਰ ਜ਼ਿਲ੍ਹੇ ਪੀ ਸੀ ਸੀ ਕੀ ਯੂ ਦੇ ਪ੍ਰਧਾਨ ਡਾਕਟਰ ਤਜਿੰਦਰ ਵਿਰਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਏਰੀਆ ਸੈਕਟਰੀ ਪ੍ਰੋਫੈਸਰ ਸੁਖਦੇਵ ਸਿੰਘ ਨੇ ਅਤੇ ਡੀਏਵੀ ਕਾਲਜ ਜਲੰਧਰ ਦੇ ਯੂਨਿਟ ਪ੍ਰਧਾਨ ਡਾਕਟਰ ਅਮਿਤ ਸ਼ਰਮਾ ਨੇ ਸੰਬੋਧਨ ਕੀਤਾ। ਡਾ ਤਜਿੰਦਰ ਵਿਰਲੀ ਨੇ ਆਪਣੇ ਸੰਬੋਧਨ ਵਿੱਚ ਕਾਲਜ ਦੇ ਸਭ ਯੂਨਿਟ ਮੈਂਬਰਾਂ ਨੂੰ ਯੂਨਿਟ ਦੇ ਨਾਲ ਇਕੱਠੇ ਚੱਲਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਐਚ ਐਮ ਵੀ ਕਾਲਜ ਨੂੰ ਆਟੋਨੋਮੀ ( ਖੁਦ ਮੁਖਤਿਆਰ ਸੰਸਥਾ) ਬਣਾਉਣ ਦੇ ਯਤਨਾਂ ਦਾ ਵਿਰੋਧ ਕਰਦਿਆਂ ਪੀ ਸੀ ਸੀ ਟੀ ਯੂ ਵੱਲੋਂ ਦਿੱਤੇ ਜਾਣ ਵਾਲੇ ਸਮਰਥਨ ਦੀ ਗੱਲ ਕੀਤੀ। ਉਨ੍ਹਾਂ ਡੀ ਏ ਵੀ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਡਾ ਬੀ ਬੀ ਯਾਦਵ ਦੇ ਦਿਸ਼ਾ ਨਿਰਦੇਸ਼ ਹੇਠ ਡੀ ਏ ਵੀ ਕਾਲਜਾਂ ਦੇ ਮੁੱਦੇ, ਕੈਸ ਪ੍ਰਮੋਸ਼ਨ ਦਾ ਮਸਲਾ, ਐਸੋਸੀਏਟ ਪ੍ਰੋਫੈਸਰ ਦੇ ਏਰੀਅਰ, ਕੁਲ ਤਨਖਾਹ ਉਤੇ ਸੀ ਪੀ ਐਫ਼ ਦੀ ਕਟੌਤੀ,ਕੁਝ ਕਾਲਜਾਂ ਵਿੱਚ ਤਨਖਾਹਾਂ ਵਿੱਚ ਦੇਰੀ ਆਦਿ ਮਸਲਿਆਂ ਬਾਰੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਉਤੇ ਤਸੱਲੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਜਿਲਾ ਜਲੰਧਰ ਦੀ ਸਮੁੱਚੀ ਲੀਡਰਸ਼ਿਪ ਐਚ ਐਮ ਵੀ ਨੂੰ ਆਟੋਨੋਮਸ ( ਖ਼ੁਦਮੁਖ਼ਤਿਆਰ ਸੰਸਥਾ) ਬਣਾਉਣ ਦੇ ਫੈਸਲੇ ਦੇ ਖਿਲਾਫ ਐਚ ਐਮ ਦੀ ਯੂਨਿਟ ਦੇ ਨਾਲ ਖੜੀ ਹੈ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਏਰੀਆ ਸਕੱਤਰ ਸੁਖਦੇਵ ਸਿੰਘ ਰੰਧਾਵਾ ਨੇ ਵੀ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੀਆਂ ਅਧਿਆਪਕ ਮਾਰੂ ਨੀਤੀਆਂ ਵਿਰੁੱਧ 29 ਅਪ੍ਰੈਲ ਨੂੰ ਦਿੱਲੀ ਵਿਖੇ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਦੇ ਦਫਤਰ ਦੇ ਬਾਹਰ ਰੋਸ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਲਈ ਕਿਹਾ। ਉਹਨਾਂ ਐਚ ਐਮ ਵੀ ਯੂਨਿਟ ਨੂੰ ਭਰੋਸਾ ਦਵਾਇਆ ਕਿ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਆਟੋਨੋਮਸ ਦਾ ਡਟ ਕੇ ਵਿਰੋਧ ਕਰਦੀ ਹੈ।
ਪੀਸੀਸੀਟੀਯੂ ਐਚ.ਐਮ.ਵੀ ਯੂਨਿਟ ਨੇ ਕਾਲੇਜ ਕੈਂਪਸ ਵਿਚ ਦੋ ਘੰਟੇ ਦਾ ਪ੍ਰਦਰਸ਼ਨ ਕੀਤਾ
- ਆਮ ਘਰ-ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰਨ ਵਿੱਚ ਲੋੜੀਂਦੀ ਸਹਾਇਤਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ
ਚੰਡੀਗੜ੍ਹ, 27 ਜੂਨ- ਸਰਕਾਰੀ ਸਕੂਲਾਂ ‘ਚ ਪੜ੍ਹਦੇ ਆਮ ਘਰ-ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ…
- ਸਿੱਖਿਆ ਖ਼ੇਤਰ ਨੂੰ ਹੁਲਾਰਾ ਦੇਣ ਲਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਕਰ ਰਹੇ ਹਾਂ: ਮੁੱਖ ਮੰਤਰੀ
* ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ * ਸਿੱਖਿਆ…
- ਬੇਰੀ ਵਾਲੀ ਸਰਕਾਰ ਜੋੜ ਮੇਲੇ ਦੀਆਂ ਤਿਆਰੀਆਂ ਹੋਈਆਂ ਮੁਕੰਮਲ
ਟਾਂਡਾ ਉੜਮੁੜ, 26 ਜੂਨ। -15ਵਾਂ ਸਾਲਾਨਾ ਸੂਫੀ ਸੱਭਿਆਚਾਰਕ ਮੇਲਾ ਅਤੇ ਭੰਡਾਰਾ 29 ਜੂਨ ਨੂੰ ਬਾਬਾ…
- GNA ਯੂਨੀਵਰਸਿਟੀ ਵੱਲੋਂ ‘ਯੰਗ ਅਚੀਵਰਜ਼ ਅਵਾਰਡ ਸਮਾਰੋਹ 2025’ ਦੌਰਾਨ ਫਗਵਾੜਾ ਦੇ ਮੇਧਾਵੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ
ਫਗਵਾੜਾ, 21 ਜੂਨ 2025 | GNA ਯੂਨੀਵਰਸਿਟੀ ਨੇ ਆਪਣੇ ਚਾਂਸਲਰ ਸ. ਗੁਰਦੀਪ ਸਿੰਘ ਸਿਹਰਾ ਦੀ…
- ਨੀਲ ਗਰਗ ਨੇ ਰਾਜਾ ਵੜਿੰਗ ਦੇ ਬਿਆਨਾਂ ਨੂੰ ਦੱਸਿਆ ਬੇਬੁਨਿਆਦ, ਕਿਹਾ- ਮਾਨ ਸਰਕਾਰ ਨੇ ਨਸ਼ਾ ਤਸਕਰੀ ਨੂੰ ਰੋਕਣ ਅਤੇ ਇਸਦੀ ਸਪਲਾਈ ਲੜੀ ਨੂੰ ਤੋੜਨ ਲਈ ਚੁੱਕੇ ਬੇਮਿਸਾਲ
ਚੰਡੀਗੜ੍ਹ, 4 ਜੂਨ | ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਸੂਬੇ ਵਿੱਚ…
- ਸੀਨੀਅਰ ਬੀਜੇਪੀ ਲੀਡਰ ਸਰਬਜੀਤ ਮੱਕੜ ਦੇ ਬੇਟੇ ਕੰਵਰਦੀਪ ਦੀ ਪਹਿਲੀ ਬਰਸੀ ਕੱਲ੍ਹ
ਜਲੰਧਰ, 20 ਜੂਨ | ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ…
- ਯੋਗਮਈ ਹੋਇਆ ਜਲੰਧਰ, 21000 ਤੋਂ ਜ਼ਿਆਦਾ ਰਿਕਾਰਡ ਇਕੱਠ
- ਸਿਹਤ ਮੰਤਰੀ ਵੱਲੋਂ ਯੋਗ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ - ਕਿਹਾ…
- ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਰਸਮੀ ਉਦਘਾਟਨ
ਲੋਕਾਂ ਦੀ ਸਹੂਲਤ ਲਈ 24 ਘੰਟੇ ਟੈਲੀਫੋਨ ਸੇਵਾ ਸ਼ੁਰੂ ਕੀਤੀ ਗਈ - ਨਿਤਿਨ ਕੋਹਲੀ ਜਲੰਧਰ,…
- ਕਮਿਸ਼ਨਰੇਟ ਪੁਲਿਸ ਵੱਲੋਂ 46 ਨਾਕਿਆਂ ਅਤੇ 23 ਪੁਲਿਸ ਗਸ਼ਤ ਟੀਮਾਂ ਨਾਲ ਰਾਤ ਸਮੇਂ ਕੀਤੀ ਜਾ ਰਹੀ ਸ਼ਹਿਰ ਦੀ ਸੁਰੱਖਿਆ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ
ਜਲੰਧਰ, 15 ਜੂਨ : ਰਾਤ ਸਮੇਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲੰਧਰ…
- ਲੁਧਿਆਣਾ ਪੱਛਮੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ! ਕਈ ਦਿਗੱਜ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ
ਲੁਧਿਆਣਾ, 2 ਜੂਨ | ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ)…