ਲੁਧਿਆਣਾ. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿਚ ਪੀਐੱਚ-ਡੀ ਦੀ ਵਿਦਿਆਰਥਣ ਕੁਮਾਰੀ ਅਨਿਕੇਤਾ ਹੋਰੋ ਨੇ ਬੀਤੇ ਦਿਨੀਂ ਰਾਸ਼ਟਰੀ ‘ਵੈੱਬਨਾਰ’ ਦੌਰਾਨ ਸਰਵੋਤਮ ਪੇਪਰ ਪੇਸ਼ਕਾਰੀ ਦਾ ਅਵਾਰਡ ਜਿੱਤਿਆ।

ਪੀਏਯੂ ਦੇ ਅਰਥਸ਼ਾਸਤਰ ਅਤੇ ਸਮਾਜ-ਵਿਗਿਆਨ ਵਿਭਾਗ ਦੇ ਮੁਖੀ ਡਾ. ਕਮਲ ਵੱਤਾ ਨੇ ਦੱਸਿਆ ਕਿ ਇਹ ਰਾਸ਼ਟਰੀ ਵੈੱਬਨਾਰ ਕੋਵਿਡ-19 ਕਾਰਣ ਆਨਲਾਈਨ ਕਰਵਾਇਆ ਗਿਆ ਅਤੇ ਇਸਦਾ ਆਯੋਜਨ ਮੱਧ ਪ੍ਰਦੇਸ਼ ਦੇ ਸ਼ਹਿਰ ਟੀਕਮਗੜ ਦਾ ਜੇ ਐੱਨ ਕੇ ਵੀ ਵੀ ਖੇਤੀਬਾੜੀ ਕਾਲਜ ਵਿੱਚ ਸੀ। ਇਸ ਵੈੱਬਨਾਰ ਦਾ ਸਿਰਲੇਖ ‘ ਵਰਤਮਾਨ ਦਸ਼ਾ ਵਿੱਚ ਖੇਤੀ ਅਤੇ ਪੇਂਡੂ ਖੇਤਰ ਦੇ ਵਿਕਾਸ ਦੀ ਪਹੁੰਚ’ ਸੀ। ਕੁਮਾਰੀ ਅਨਿਕੇਤਾ ਪੀਏਯੂ ਦੇ ਅਰਥ- ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿਖੇ ਪੀਐੱਚ-ਡੀ ਦੀ ਤੀਜੇ ਸਾਲ ਦੀ ਵਿਦਿਆਰਥਣ ਹੈ।

ਪੀ ਏ ਯੂ ਦੇ ਵਾਈਸ- ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮ ਸ਼੍ਰੀ ਐਵਾਰਡੀ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਅਤੇ ਡੀਨ ਪੋਸਟ ਗ੍ਰੈਜੂਏਟ ਡਾ ਗੁਰਿੰਦਰ ਕੌਰ ਸਾਂਘਾ ਨੇ ਕੁਮਾਰੀ ਹੋਰੋ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।