<div><strong>ਜਲੰਧਰ&comma; 14 ਜਨਵਰੀ &vert;<&sol;strong> ਜਲੰਧਰ ਵਿਚ ਲੋਕ ਲੋਹੜੀ ਦਾ ਤਿਉਹਾਰ ਮਨਾ ਰਹੇ ਹਨ&comma; ਉੱਥੇ ਹੀ ਆਦਮਪੁਰ ਦੇ ਪਧਿਆਣਾ ਪਿੰਡ ਦੇ ਲੋਕਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਏਅਰ ਫੋਰਸ ਦੇ ਨੇੜੇ ਸਕੂਲ ਦੇ ਮੈਦਾਨ ਵਿਚ ਇੱਕ ਗ੍ਰਨੇਡ ਮਿਲਿਆ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ &OpenCurlyQuote;ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਵੱਲੋਂ ਬੰਬ ਸਕੁਐਡ ਟੀਮ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।<&sol;div>&NewLine;<div><&sol;div>&NewLine;<div>ਜਲੰਧਰ ਦੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਫ਼ੋਨ &OpenCurlyQuote;ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਦਮਪੁਰ ਏਅਰਬੇਸ ਤੋਂ ਥੋੜ੍ਹੀ ਦੂਰੀ &OpenCurlyQuote;ਤੇ ਪਿੰਡ ਪਧਿਆਣਾ ਵਿਚ ਇੱਕ ਗ੍ਰਨੇਡ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗ੍ਰਨੇਡ ਮਿਲਣ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਬ ਸਕੁਐਡ ਟੀਮ ਜਲੰਧਰ ਦੇ ਪੀਏਪੀ ਕੰਪਲੈਕਸ ਜਾਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਗਭਗ 1 ਤੋਂ 1&period;5 ਘੰਟੇ ਪਹਿਲਾਂ ਪੁਲਿਸ ਨੂੰ ਗ੍ਰਨੇਡ ਮਿਲਣ ਦੀ ਸੂਚਨਾ ਮਿਲੀ ਸੀ ਅਤੇ ਹੁਣ ਬੰਬ ਸਕੁਐਡ ਟੀਮ ਜਲਦੀ ਹੀ ਪਹੁੰਚ ਜਾਵੇਗੀ। ਐਸਐਸਪੀ ਨੇ ਕਿਹਾ ਕਿ ਬੰਬ ਸਕੁਐਡ ਟੀਮ ਜਾ ਕੇ ਗ੍ਰਨੇਡ ਨੂੰ ਡਿਫਿਊਜ਼ ਕਰੇਗੀ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ<a href&equals;"https&colon;&sol;&sol;shorturl&period;at&sol;AXVJ9"> https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;