ਚੰਡੀਗੜ੍ਹ| ਇਕੱਲੇ-ਇਕੱਲੇ ਰਹਿ ਕਿ ਗੱਲ ਨਾ ਬਣੀ ਤਾਂ ਹੁਣ ਇਕੱਠੇ ਹੋਣਾ ਹੀ ਪੈਣਾ ਹੈ। ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਹੁਣ ਅਕਾਲੀ ਦਲ ਤੇ ਭਾਜਪਾ ਦੀ। ਇਸ ਲਈ ਪੰਜਾਬ ਵਿਚ ਇਕ ਵਾਰ ਫਿਰ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਠਜੋੜ ਹੋਣਾ ਤੈਅ ਹੈ। ਦੋਵਾਂ ਵਿਚਾਲੇ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਣਨੀਤੀ ਤੱਕ ਸਭ ਕੁਝ ਤੈਅ ਹੋ ਗਿਆ ਹੈ। ਹੁਣ ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਦੋਵਾਂ ਪਾਰਟੀਆਂ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਪਾਰਟੀਆਂ ਜਲਦੀ ਹੀ ਗੱਠਜੋੜ ਦਾ ਐਲਾਨ ਕਰ ਸਕਦੀਆਂ ਹਨ।

ਇਸ ਦੌਰਾਨ ਜੇਕਰ ਗੱਲ ਕਰੀਏ ਬਸਪਾ ਦੀ ਤਾਂ ਜੇਕਰ ਭਾਜਪਾ ਜਾਂ ਅਕਾਲੀ ਦਲ ਨਾਲ ਗਠਜੋੜ ਹੁੰਦਾ ਹੈ ਤਾਂ ਉਸ ਲਈ ਚਿੰਤਾ ਰਹੇਗੀ। ਹੁਣ ਦੇਖਣਾ ਹੋਵੇਗਾ ਕਿ 2024 ਵਿਚ ਬਸਪਾ ਇਸ ਗੱਠਜੋੜ ਨਾਲ ਰਹੇਗੀ ਜਾਂ ਫਿਰ ਇਕੱਲੀ ਹੀ ਚੋਣ ਲੜੇਗੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਡੇਰੇ ਲਾਏ ਹਨ। ਗਠਜੋੜ ਦੀਆਂ ਸ਼ਰਤਾਂ ਤੈਅ ਕਰਨ ਲਈ ਉਹ ਉਥੇ ਭਾਜਪਾ ਦੀ ਉਚ ਲੀਡਰਸ਼ਿਪ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ 5 ਜੁਲਾਈ ਨੂੰ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ। ਉਹ ਫਿਰ ਤੋਂ ਨਵੇਂ ਅਹੁਦੇਦਾਰਾਂ ਦੀਆਂ ਨਵੀਆਂ ਸ਼ਰਤਾਂ ਅਹੁਦੇਦਾਰਾਂ ਦੇ ਸਾਹਮਣੇ ਰੱਖਣਗੇ ਅਤੇ ਉਨ੍ਹਾਂ ਦੀ ਸਲਾਹ ਲੈਣਗੇ।

ਇਸਦੇ ਨਾਲ ਹੀ ਸੁਖਬੀਰ ਬਾਦਲ ਨੇ 6 ਜੁਲਾਈ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਅਹੁਦੇਦਾਰਾਂ ਦੀ ਮੀਟਿੰਗ ਵਿਚ ਜੋ ਵੀ ਵਿਚਾਰਿਆ ਜਾਵੇਗਾ, ਉਸ ਉਤੇ ਕੋਰ ਕਮੇਟੀ ਦੀ ਮੀਟਿੰਗ ਵਿਚ ਚਰਚਾ ਹੋਵੇਗੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ