ਅੰਮ੍ਰਿਤਸਰ | ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਖੈਰਾਬਾਦ ‘ਚ ਮੀਂਹ ਕਾਰਨ ਇਕ ਗਰੀਬ ਵਿਅਕਤੀ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗਣ ਕਾਰਨ ਉਨ੍ਹਾਂ ਦੇ ਦੋ ਮਾਸੂਮ ਬੱਚੇ ਅਤੇ ਇੱਕ ਭਰਾ ਮਕਾਨ ਦੀ ਛੱਤ ਥੱਲੇ ਆ ਗਏ । ਬਚਾਅ ਵਾਸਤੇ ਆਂਢ-ਗੁਆਂਢ ਦੇ ਲੋਕ ਅਤੇ ਪਿੰਡ ਵਾਸੀਆਂ ਨੇ ਘਰ ਦੇ ਮਲਬੇ ਥੱਲਿਓ ਇਕ ਨੌਜਵਾਨ ਤੇ ਦੋ ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਇਕ ਨੌਜਵਾਨ ਅਤੇ ਇੱਕ ਬੱਚਾ ਜਿਨ੍ਹਾਂ ਨੂੰ ਸੱਟਾਂ ਹੀ ਲੱਗੀਆਂ ਹਨ, ਜਦਕਿ ਦੂਜਾ ਬੱਚਾ ਗੁਰਫਤੇਹ ਸਿੰਘ ਉਮਰ ਕਰੀਬ 5 ਸਾਲ ਦੀ ਮੌਤ ਹੋ ਗਈ।
ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਇਕ ਬੱਚੇ ਦੀ ਮੌਤ, ਦੂਜਾ ਗੰਭੀਰ ਜ਼ਖਮੀ
Related Post