ਅੰਮ੍ਰਿਤਸਰ | ਵਾਰਿਸ ਪੰਜਾਬ ਸੰਸਥਾ ਦੇ ਸੰਸਥਾਪਕ ਦੀਪ ਸਿੱਧੂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਇਸ ਦੇ ਨਾਲ ਹੀ ਅੱਜ ਉਹ ਦੀਪ ਸਿੱਧੂ ਦੇ ਜਨਮ ਦਿਨ ‘ਤੇ ਨੌਜਵਾਨਾਂ ਨੂੰ ਸਿੱਖਿਆ ਦਾ ਤੋਹਫਾ ਦੇਣ ਜਾ ਰਹੇ ਹਨ।
ਰੀਨਾ ਦਾ ਕਹਿਣਾ ਹੈ ਕਿ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ, ਜਿਸ ਨਾਲ ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ।ਰੀਨਾ ਰਾਏ ਨੇ ਪਿਛਲੇ ਮਹੀਨੇ 10 ਮਾਰਚ ਨੂੰ ਦੀਪ ਸਿੱਧੂ ਦੀ ਯਾਦ ਵਿਚ ਇਕ ਬੂਟਾ ਲਾਇਆ ਸੀ। ਉਸ ਨੇ ਇਹ ਬੂਟਾ ਉਸੇ ਥਾਂ ਲਾਇਆ ਜਿਥੇ ਦੀਪ ਸਿੱਧੂ ਦਾ ਹਾਦਸਾ ਹੋਇਆ ਸੀ। ਇਸ ਹਾਦਸੇ ‘ਚ ਉਹ ਤਾਂ ਵਾਲ-ਵਾਲ ਬਚ ਗਈ ਪਰ ਦੀਪ ਸਿੱਧੂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।