ਜਿੱਥੇ ਅੱਜ ਦੁਰਗਾ ਅਸ਼ਟਮੀ ਦੇ ਦਿਹਾੜੇ ‘ਤੇ ਪੂਰੀ ਦੁਨੀਆ ਕੰਜਕਾਂ ਦੀ ਪੂਜਾ ਕਰ ਰਹੀ ਹੈ, ਉੱਥੇ ਹੀ ਅੱਜ ਦੇ ਦਿਨ ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ ‘ਚ ਇਕ ਧੀ ਦੇ ਪਰਿਵਾਰ ਨੂੰ ਉਨ੍ਹਾਂ ਦੀ ਧੀ ਦੀ ਲਾਸ਼ ਮਿਲੀ। ਦਰਅਸਲ ਮਾਮਲਾ 27 ਸਾਲਾ ਲੜਕੀ ਵਲੋਂ ਖੁਦਖੁਸ਼ੀ ਦਾ ਹੈ। ਅੰਮ੍ਰਿਤਸਰ ਹਰੀਪੁਰਾ ਇਲਾਕੇ ‘ਚ ਸ਼ੀਤਲ ਨਾਂ ਦੀ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਤੰਗ ਆ ਕੇ ਲੜਕੀ ਨੇ ਅੱਜ ਖੁਦਖੁਸ਼ੀ ਕਰ ਲਈ। ਮ੍ਰਿਤਕ ਸ਼ੀਤਲ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਅੱਜ ਉਹ ਆਪਣੇ ਪਿੱਛੇ 10 ਮਹੀਨੇ ਦਾ ਬੱਚਾ ਛੱਡ ਗਈ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰੋ-ਰੋ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਥੇ ਹੀ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਤੇ 6 ਹੋਰ ਲੋਕਾਂ ‘ਤੇ ਵੀ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।