ਮੁੰਬਈ | ਸਿਧਾਰਥ ਸ਼ੁਕਲਾ ਦਾ ਵੀਰਵਾਰ ਦਿਹਾਂਤ ਹੋ ਗਿਆ। ਇਸ ਤੋਂ ਮਗਰੋਂ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਫੈਨਜ਼ ਵੀ ਇਸ ਖ਼ਬਰ ਤੋਂ ਸਦਮੇ ‘ਚ ਹਨ। ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਲੋਕ ਵੀ ਸਿਧਾਰਥ ਦੀ ਮੌਤ ‘ਤੇ ਯਕੀਨ ਨਹੀਂ ਕਰ ਪਾ ਰਹੇ। ਇਨ੍ਹਾਂ ਸਭ ਦਰਮਿਆਨ ਸਿਧਾਰਥ ਸ਼ੁਕਲਾ ਦੀ ਕਰੀਬੀ ਦੋਸਤ ਸ਼ਹਿਨਾਜ਼ ਕੌਰ ਗਿੱਲ ਦਾ ਭਾਵੁਕ ਕਰਨ ਵਾਲਾ ਬਿਆਨ ਆਇਆ ਹੈ। ਇਸ ਬਾਰੇ ਕਿਸੇ ਹੋਰ ਨੇ ਨਹੀਂ ਬਲਕਿ ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ ਹੈ।

ਸਿਧਾਰਥ ਸ਼ੁਕਲਾ ਲਈ ਆਪਣਾ ਪਿਆਰ ਸ਼ਹਿਨਾਜ਼ ਗਿੱਲ ਕਈ ਵਾਰ ਜ਼ਾਹਿਰ ਕਰ ਚੁੱਕੀ ਹੈ। ਹੁਣ ਸਿਧਾਰਥ ਦੀ ਮੌਤ ‘ਤੇ ਸ਼ਹਿਨਾਜ਼ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਰੋ-ਰੋ ਕੇ ਉਨ੍ਹਾਂ ਦੀ ਬੇਟੀ ਸ਼ਹਿਨਾਜ਼ ਦਾ ਬੁਰਾ ਹਾਲ ਹੈ। ਉਸ ਨੇ ਕਿਹਾ, ”ਪਾਪਾ ਮੇਰੇ ਹੱਥਾਂ ‘ਚ ਉਸ ਨੇ ਦਮ ਤੋੜਿਆ ਹੈ। ਉਹ ਮੇਰੇ ਹੱਥਾਂ ‘ਚ ਦੁਨੀਆ ਛੱਡ ਕੇ ਗਿਆ। ਮੈਂ ਹੁਣ ਕਿਵੇਂ ਜੀਵਾਂਗੀ, ਕੀ ਕਰਾਂਗੀ?”

ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ, ”ਸ਼ਹਿਨਾਜ਼, ਸਿਧਾਰਥ ਨੂੰ ਸਵੇਰੇ ਨਾਰਮਲੀ ਉਠਾਉਣ ਗਈ ਤਾਂ ਉਸ ਨੇ ਰਿਸਪੌਂਸ ਨਹੀਂ ਦਿੱਤਾ। ਫਿਰ ਸ਼ਹਿਨਾਜ਼ ਨੇ ਸਿਧਾਰਥ ਦੇ ਪੂਰੇ ਪਰਿਵਾਰ ਨੂੰ ਬੁਲਾਇਆ, ਜੋ ਉਥੇ ਆਸ-ਪਾਸ ਰਹਿੰਦੇ ਹਨ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਸ਼ਹਿਨਾਜ਼ ਕਹਿ ਰਹੀ ਹੈ ਕਿ ਹੁਣ ਉਹ ਨਹੀਂ ਹੈ ਤਾਂ ਮੈਂ ਕਿਵੇਂ ਰਹਾਂਗੀ। ਇੰਨਾ ਹੀ ਨਹੀਂ, ਸ਼ਹਿਨਾਜ਼ ਦੇ ਪਿਤਾ ਨੇ ਕਿਹਾ, ”ਉਨ੍ਹਾਂ ਨੂੰ ਇਸ ਗੱਲ ਦੀ ਕਦੇ ਚਿੰਤਾ ਨਹੀਂ ਹੋਈ ਸੀ ਕਿ ਮੇਰੀ ਬੇਟੀ ਮੁੰਬਈ ‘ਚ ਇਕੱਲੀ ਰਹਿੰਦੀ ਹੈ ਕਿਉਂਕਿ ਇਕ ਪਰਿਵਾਰ ਵਾਂਗ ਸਿਧਾਰਥ, ਸ਼ਹਿਨਾਜ਼ ਦਾ ਖਿਆਲ ਰੱਖਦੇ ਸਨ ਪਰ ਹੁਣ ਉਹ ਚਿੰਤਾ ‘ਚ ਹਨ।”

AddThis Website Tools