ਨਵੀਂ ਦਿੱਲੀ | ਦੇਸ਼ ‘ਚ ਤੇਲ ਦੀਆਂ ਕੀਮਤਾਂ ਵਧਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਘਰੇਲੂ ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ ‘ਚ ਵਾਧੇ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੇ ਰੇਟ ਵਿੱਚ ਵਾਧੇ ਦੇ ਨਾਲ ਭਾਰਤ ‘ਚ ਵੀ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਹਨ।

ਅੱਤ ਦੀ ਮਹਿੰਗਾਈ ‘ਚ ਆਮ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਭਾਰਤੀ ਤੇਲ ਕੰਪਨੀਆਂ ਨੇ ਇਕ ਦਿਨ ਦੀ ਸਥਿਰਤਾ ਤੋਂ ਬਾਅਦ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਅੱਜ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰਦਿਆਂ ਸਰਕਾਰੀ ਤੇਲ ਕੰਪਨੀਆਂ ਨੇ ਦੋਵਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਡੀਜ਼ਲ ਦੀ ਕੀਮਤ ‘ਚ 32 ਪੈਸੇ, ਜਦਕਿ ਪੈਟਰੋਲ ਦੀਆਂ ਕੀਮਤਾਂ ‘ਚ 25 ਪੈਸੇ ਦਾ ਵਾਧਾ ਕੀਤਾ ਗਿਆ ਹੈ। ਜੇ ਤੁਸੀਂ ਦੇਸ਼ ਦੇ 4 ਮਹਾਨਗਰਾਂ ਦੀ ਤੁਲਨਾ ਕਰੋ ਤਾਂ ਪੈਟਰੋਲ-ਡੀਜ਼ਲ ਮੁੰਬਈ ਵਿੱਚ ਸਭ ਤੋਂ ਮਹਿੰਗੇ ਹਨ।

ਦਿੱਲੀ ‘ਚ ਪੈਟਰੋਲ ਦੀ ਕੀਮਤ 102.64 ਤੇ ਡੀਜ਼ਲ ਦੀ ਕੀਮਤ 91.07 ਰੁਪਏ ਪ੍ਰਤੀ ਲਿਟਰ, ਮੁੰਬਈ ‘ਚ ਪੈਟਰੋਲ ਦੀ ਕੀਮਤ 108.67 ਤੇ ਡੀਜ਼ਲ ਦੀ ਕੀਮਤ 98.80, ਚੇਨਈ ‘ਚ ਪੈਟਰੋਲ ਦਾ ਰੇਟ 100.23 ਤੇ ਡੀਜ਼ਲ ਦਾ ਰੇਟ 95.59, ਕੋਲਕਾਤਾ ‘ਚ ਪੈਟਰੋਲ ਦਾ ਰੇਟ 103.36 ਤੇ ਡੀਜ਼ਲ ਦਾ ਰੇਟ 94.17 ਰੁਪਏ ਪ੍ਰਤੀ ਲਿਟਰ ਹੈ।