ਪਟਿਆਲਾ| ਪੰਜਾਬ ਵਿਚ ਬੇਅਦਬੀਆਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਪਟਿਆਲਾ ਦੇ ਰਾਜੁਪਰਾ ਵਿਚ ਸਾਹਮਣੇ ਆਇਆ ਹੈ। ਜਿਥੇ ਇਕ ਵਿਅਕਤੀ ਨੰਗੇ ਸਿਰ ਤੇ ਪੈਰਾਂ ਵਿਚ ਬੂਟ ਪਾ ਕੇ ਗੁਰੂ ਦੀ ਹਜ਼ੂਰੀ ਵਿਚ ਆ ਗਿਆ, ਜਿਸ ਨੂੰ ਸੇਵਾਦਰਾਂ ਨੇ ਫੜ ਲਿਆ।
ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਸੇਵਾਦਾਰਾਂ ਨੇ ਉਕਤ ਸ਼ਖਸ ਨੂੰ ਫੜ ਕੇ ਉਸਦੀ ਚੰਗੀ ਛਿੱਤਰ ਪ੍ਰੇਡ ਕੀਤੀ। ਜ਼ਿਕਰਯੋਗ ਹੈ ਕਿ ਅਜੇ ਲੰਘੇ ਦੋ ਦਿਨ ਪਹਿਲਾਂ ਹੀ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਵਿਚ ਇਕ ਮਹਿਲਾ ਸਰੋਵਰ ਨੇੜੇ ਸ਼ਰਾਬ ਪੀ ਰਹੀ ਸੀ, ਜਿਸਨੂੰ ਨਿਰਮਲਜੀਤ ਨਾਂ ਦੇ ਸੇਵਾਦਾਰ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ।