ਹੁਸ਼ਿਆਰਪੁਰ | ਪੰਜਾਬ ‘ਚ ਨਸ਼ਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਘਰ-ਘਰ ਨਸ਼ੇ ਦੀ ਲਪੇਟ ‘ਚ ਆ ਗਏ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਤੋਂ ਸਾਹਮਣੇ ਆਇਆ ਹੈ, ਜਿਥੇ ਵਿਆਹ ਦਾ ਮਾਹੌਲ ਸੋਗ ‘ਚ ਬਦਲ ਗਿਆ। ਮ੍ਰਿਤਕ ਦੀ ਮਾਸੀ ਨੇ ਦੱਸਿਆ ਕਿ ਦਲਜੀਤ ਸਿੰਘ ਨਸ਼ੇ ਦਾ ਆਦੀ ਸੀ ਤੇ 4 ਬੱਚਿਆਂ ਦਾ ਬਾਪ ਸੀ। ਅੱਜ ਉਸਦੀ ਭਤੀਜੀ ਦਾ ਵਿਆਹ ਸੀ ਕਿ ਇਸ ਦੌਰਾਨ ਅਚਾਨਕ ਪਤਾ ਲੱਗਾ ਕਿ ਦਲਜੀਤ ਦੀ ਚਿੱਟੇ ਦੇ ਟੀਕੇ ਕਾਰਨ ਮੌਤ ਹੋ ਗਈ ਤੇ ਲਾਸ਼ ਰੇਲਵੇ ਟਰੈਕ ‘ਤੇ ਪਈ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅਸੀਂ ਵਿਆਹ ‘ਚ ਆਏ ਸੀ ਤਾਂ ਸਵੇਰੇ ਪਤਾ ਲੱਗਾ ਕਿ ਦਲਜੀਤ ਸਿੰਘ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ । ਤਫ਼ਤੀਸ਼ੀ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਰੇਲਵੇ ਟ੍ਰੈਕ ਨੇੜੇ ਇਕ ਲਾਸ਼ ਪਈ ਮਿਲੀ ਹੈ, ਜਿਸ ਦੀ ਪਛਾਣ ਦਲਜੀਤ ਸਿੰਘ ਵਾਸੀ ਟਾਂਡਾ ਵਜੋਂ ਹੋਈ ਹੈ।