ਜਲੰਧਰ . ਆਪਣੀ ਪੱਤਰਕਾਰੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤਣ ਵਾਲੀ ਆਊਟਸਪੋਕਨ ਨਿਧੀ ਰਾਜਦਾਨ ਨੇ 21 ਸਾਲਾਂ ਬਾਅਦ ਐਨਡੀਟੀਵੀ ਨੂੰ ਅਲਵਿਦਾ ਆਖ ਦਿੱਤਾ ਹੈ । ਨਿਧੀ ਰਾਜਦਾਨ ਦੁਬਾਰਾ ਐਨਡੀਟੀਵੀ ਅੰਗਰੇਜ਼ੀ ਦੇ ” ਲੈਫਟ ਰਾਈਟ ਅਤੇ ਸੈਂਟਰ ” ਨਾਮ ਦਾ ਸ਼ੋਅ ਚਲਾਇਆ ਜਾਂਦਾ ਸੀ ਜਿਸ ਵਿੱਚ ਵਿਦੇਸ਼ੀ ਅਤੇ ਰਾਜਨੀਤਿਕ ਮਸਲਿਆਂ ਤੇ ਬਹਿਸ ਕੀਤੀ ਜਾਂਦੀ ਸੀ । ਛੱਡਣ ਲੱਗਿਆ ਨਿਧੀ ਰਾਜਦਾਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਦੱਸਿਆ ਕਿ ਹੁਣ ਮੈਂ ਦਿਸ਼ਾ ਬਦਲ ਅੱਗੇ ਵੱਧ ਰਹੀ ਆਂ ਅਤੇ ਇਸ ਸਾਲ ਦੇ ਬਾਅਦ ਮੈਂ ਹਾਰਵਰਡ ਯੂਨੀਵਰਸਿਟੀ ਦੀ ਆਰਟਸ ਅਤੇ ਸਾਇੰਸ ਫੈਕਲਟੀ ਚ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਜਰਨਲਿਜ਼ਮ ਪੜ੍ਹਾਵਾਂਗੀ ਨਿਧੀ ਨੇ ਅੱਗੇ ਲਿਖਿਆ ਕਿ ਚੈਨਲ ਇੱਕ ਉਸਦੇ ਪਰਿਵਾਰ ਵਾਂਗ ਹੈ ਅਤੇ ਇਸ ਨੇ ਸਭ ਕੁਝ ਮੈਨੂੰ ਸਿਖਾਇਆ ਹੈ ਅਤੇ ਉਹ ਆਪਣੇ ਸਹਿਯੋਗੀਆਂ ਨੂੰ ਬਹੁਤ ਯਾਦ ਕਰੇਗੀ ਖਾਸ ਕਰਕੇ ਚੈਨਲ ਦੇ ਮਾਲਕ ਰਾਏ ਅਤੇ ਰਾਧਿਕਾ ਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ।

ਦੱਸ ਦੇਈਏ ਕਿ ਨਿਧੀ ਰਾਜਦਾਨ ਮੀਡੀਆ ਤੇ ਵਿਸ਼ੇਸ਼ ਟਿੱਪਣੀਆਂ ਕਰਨ ਕਰਕੇ ਸੁਰਖੀਆਂ ਚ ਰਹੀ ਹੈ ਉਨ੍ਹਾਂ ਨੇ ਕਈ ਸ਼ੋਅ ਦੇ ਵਿੱਚ ਖੁੱਲ੍ਹ ਕੇ ਕਿਹਾ ਸੀ ਕਿ ਅੱਜ ਕੱਲ੍ਹ ਸਰਕਾਰ ਨੂੰ ਸਵਾਲ ਕਰਨ ਵਾਲੇ ਨੂੰ ਇੱਕ ਐਂਟੀ ਨੈਸ਼ਨਲ ਕਰਾਰ ਦੇ ਦਿੱਤਾ ਜਾਂਦਾ ਹੈ ਅਤੇ ਐਂਟੀ ਨੈਸ਼ਨਲ ਦੇ ਸਰਟੀਫਿਕੇਟ ਵੰਡੇ ਜਾ ਰਹੇ ਹਨ ।ਨਿਧੀ ਨੇ ਇੱਕ ਵਾਰ ਆਪਣੇ ਚੱਲਦੇ ਪ੍ਰੋਗਰਾਮ ਦੇ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੂੰ ਵੀ ਝਿੜਕ ਦਿੱਤਾ ਸੀ ਅਤੇ ਉਸ ਨੂੰ ਆਪਣੇ ਸ਼ੋਅ ਵਿੱਚ ਅੱਗੇ ਨਾ ਆਉਣ ਤੱਕ ਲਈ ਕਹਿ ਦਿੱਤਾ ਸੀ । ਨਿਧੀ ਨੇ ਆਪਣੀ ਜਿੰਦਗੀ ਦੇ ਵਿੱਚ ਇੱਕ ਕਿਤਾਬ Left right and centre : The idea of India ਲਿਖੀ ਅਤੇ ਇਹ ਕਿਤਾਬ 2017 ਦੇ ਵਿੱਚ ਛਾਪੀ ਗਈ ਸੀ ਅਤੇ ਇਸ ਨੂੰ ਕਈ ਪਾਠਕਾਂ ਨੇ ਪੜ੍ਹਿਆ ਸੀ ।