ਹੈਲਥ ਡੈਸਕ | ਹਾਈ ਬਲੱਡ ਪ੍ਰੈਸ਼ਰ ਚਿੰਤਾ, ਗੁੱਸਾ, ਉਦਾਸੀ, ਨਕਾਰਾਤਮਕ ਭਾਵਨਾਵਾਂ ਵਰਗੀਆਂ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਹਾਈ ਬਲੱਡ ਪ੍ਰੈਸ਼ਰ ਕਾਰਨ ਵਿਅਕਤੀ ਪਾਗਲਪਣ ਦਾ ਸ਼ਿਕਾਰ ਵੀ ਹੋ ਸਕਦਾ ਹੈ।

ਖੋਜਕਰਤਾਵਾਂ ਨੇ ਮੈਂਡੇਲੀਅਨ ਰੈਂਡਮਾਈਜੇਸ਼ਨ ਨਾਮਕ ਇੱਕ ਤਕਨੀਕ ਦੀ ਵਰਤੋਂ ਕੀਤੀ, ਜਿਸ ਤੋਂ ਪਤਾ ਲੱਗਾ ਕਿ 30 ਤੋਂ 60 ਫੀਸਦੀ ਬਲੱਡ ਪ੍ਰੈਸ਼ਰ ਜੈਨੇਟਿਕ ਕਾਰਨਾਂ ਕਰ ਕੇ ਹੁੰਦਾ ਹੈ।
ਇਸ ਵਿਚ ਇਹ ਵੀ ਦੇਖਿਆ ਗਿਆ ਕਿ ਕਿਸੇ ਵਿਅਕਤੀ ਦਾ ਸਰੀਰ ਕੁਝ ਦਵਾਈਆਂ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ, ਵਾਤਾਵਰਣ ਇਸ ਵਿਚ ਕੀ ਭੂਮਿਕਾ ਨਿਭਾਉਂਦਾ ਹੈ ਅਤੇ ਬਿਮਾਰੀਆਂ ਦੇ ਵਿਕਾਸ ਦਾ ਕੀ ਕਾਰਨ ਹੈ।

ਇਸ ਤਕਨੀਕ ਨਾਲ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਜੀਨੋਮ-ਵਿਆਪਕ ਐਸੋਸੀਏਸ਼ਨ ਅਧਿਐਨਾਂ ਵਿੱਚ ਵਿਗਿਆਨੀਆਂ ਨੇ ਖੂਨ ਦੇ ਨਮੂਨਿਆਂ ਤੋਂ ਕੱਢੇ ਗਏ ਪੂਰੇ ਜੀਨੋਮ ਦੇ ਵੱਡੇ ਪੱਧਰ ਦੇ ਖੋਜ ਡੇਟਾ ਦਾ ਅਧਿਐਨ ਕੀਤਾ। ਇਹ ਖੋਜ ਓਪਨ-ਐਕਸੈਸ ਜਰਨਲ ਜਨਰਲ ਸਾਈਕਿਆਟਰੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।