ਨਵੀਂ ਦਿੱਲੀ. ਭਾਰਤੀ ਕਸਟਮ ਅਧਿਕਾਰੀਆਂ ਨੇ ਗੁਜਰਾਤ ਦੇ ਕਾਂਡਲਾ ਪੋਰਟ ‘ਤੇ ਇਕ ਸ਼ਕੀ ਚੀਨੀ ਜਹਾਜ ਨੂੰ ਫੜੀਆ ਹੈ। ਇਹ ਜਹਾਜ ਚੀਨ ਤੋਂ ਕਰਾਚੀ ਜਾ ਰਿਹਾ ਸੀ। ਇਸ ਉੱਤੇ ਹਾਂਗ ਕਾਂਗ ਦਾ ਝੰਡਾ ਲੱਗੀਆ ਸੀ ਅਤੇ ਇਸ ਉੱਤੇ ਬੰਦਰਗਾਹ ਕਾਸਿਮ (ਕਰਾਚੀ) ਲਿਖਿਆ ਹੋਇਆ ਸੀ। ਇਸ ਸਮੁੰਦਰੀ ਜਹਾਜ ਵਿੱਚ ਮਿਜ਼ਾਈਲ ਨੂੰ ਲਾਂਚ ਕਰਨ ਲਈ ਕੰਮ ਆਉਣ ਵਾਲਾ ਸਮਾਨ ਮਿਲਿਆ ਹੈ। ਕਾਂਡਲਾ ਬੰਦਰਗਾਹ ‘ਤੇ ਡਿਫੈਂਸ ਰਿਸਰਚ ਐਂਡ ਡੇਵਲਪਮੈਂਟ ੳਰਗੇਨਾਇਜੇਸ਼ਨ ਦੇ ਅਧਿਕਾਰੀ ਇਸਦੀ ਜਾਂਚ ਕਰ ਰਹੇ ਹਨ। ਛੇਤੀ ਹੀ ਨਿਉਕਲਰ ਵਿਗਿਆਨੀਆਂ ਦੀ ਇਕ ਟੀਮ ਨੂੰ ਇੱਥੇ ਭੇਜਿਆ ਜਾਵੇਗਾ, ਜੋ ਮਾਮਲੇ ਦੀ ਤਹਿ ਤੱਕ ਪਹੁੰਚੇਗੀ।

ਵਿਦੇਸ਼ ਮੰਤਰਾਲੇ ਨੇ ਇਸ ਜਹਾਜ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਦੇ ਮੁਤਾਬਕ, ਇਸ ਜਹਾਜ਼ ਦਾ ਨਾਮ ‘ਦਾ ਕਵੀ ਯੋਨ’ ਹੈ, ਜਿਸ ‘ਤੇ ਹਾਂਗਕਾਂਗ ਦਾ ਝੰਡਾ ਲੱਗਿਆ ਹੈ। ਇੱਕ ਡੀਆਰਡੀਓ ਅਧਿਕਾਰੀ ਮੁਤਾਬਕ ਪ੍ਰਮਾਣੂ ਵਿਗਿਆਨੀਆਂ ਦੀ ਇੱਕ ਟੀਮ ਸੋਮਵਾਰ ਸ਼ਾਮ ਤੱਕ ਜਹਾਜ ਦੀ ਜਾਂਚ ਕਰਨ ਲਈ ਪਹੁੰਚੇਗੀ। ਜੇ ਇਸ ਟੀਮ ਨੇ ਪਹਿਲੀ ਟੀਮ ਦੀ ਜਾਂਚ ਨੂੰ ਸਹੀ ਕਰਾਰ ਦਿੱਤਾ ਤਾ ਤਾਂ ਇਸ ਜਹਾਜ ਨੂੰ ਸੀਜ ਕਰ ਦਿੱਤਾ ਜਾਵੇਗਾ।

ਸਾਰੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਮੈਪਿੰਗ ਕਰਨ ਵਾਲੀ ਵੈਬਸਾਈਟ marinetraffic.com ਦੇ ਅਨੁਸਾਰ, ‘ਦਾ ਕਵੀ ਯੋਨ’ ਸਮੁੰਦਰੀ ਜਹਾਜ਼ 17 ਜਨਵਰੀ, 2020 ਨੂੰ ਚੀਨ ਦੇ ਜਿਆਂਗਸੁ ਸੂਬੇ ਤੋਂ ਰਵਾਨਾ ਹੋਇਆ ਸੀ ਤੇ 3 ਫਰਵਰੀ 2020 ਤੋਂ, ਇਸਦੀ ਲੋਕੇਸ਼ਨ ਕੰਡਲਾ ਬੰਦਰਗਾਹ ਹੀ ਹੈ। ਇਸ ਜਹਾਜ਼ ਦੇ ਚਾਲਕ ਦਲ ਦੇ 22 ਮੈਂਬਰ ਦੱਸੇ ਜਾ ਰਹੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।